ਮੁੰਬਈ: ਖ਼ਬਰ ਸੀ ਕਿ ਗਲੋਬਲ ਸਟਾਰ ਬਣ ਚੁੱਕੀ ਬਾਲੀਵੁੱਡ ਐਕਟਰਸ ‘ਦੇਸੀ ਗਰਲ’ ਪ੍ਰਿਅੰਕਾ ਚੋਪੜਾ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਸ਼ਾਹੀ ਵਿਆਹ ‘ਚ ‘ਬ੍ਰਾਈਡਸਮੇਡ’ ਬਣੇਗੀ, ਪਰ ਹਾਲ ਹੀ ‘ਚ ਪੀਸੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਹੁਣ ਇਸ ਸ਼ਾਹੀ ਵਿਆਹ ਲਈ ਪ੍ਰਿਅੰਕਾ ਨੂੰ ਸੱਦਾ ਦਿੱਤਾ ਗਿਆ ਹੈ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ ਪੀਸੀ ਇਸ ਵਿਆਹ ‘ਚ ਸ਼ਾਮਲ ਨਹੀਂ ਹੋਵੇਗੀ।
ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਪ੍ਰਿਅੰਕਾ ਨੇ ਕਿਹਾ ਕਿ ਉਹ ਪ੍ਰਿੰਸ ਹੈਰੀ ਤੇ ਹਾਲੀਵੁੱਡ ਐਕਟਰਸ ਮੇਗਨ ਦੇ ਵਿਆਹ ਲਈ ਕਾਫੀ ਐਕਸਾਈਟਡ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਇਹ ਬਦਲਾਅ ਸਿਰਫ ਉਨ੍ਹਾਂ ਦੋਵਾਂ ਦੀ ਜਿੰਦਗੀ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਵਿਮਨ ਇੰਪਾਵਰਮੈਂਟ ਨੂੰ ਹੁਲਾਰਾ ਦੇਣ ਵਾਲੀਆਂ ਔਰਤਾਂ ਨੂੰ ਆਪਣਾ ਆਦਰਸ਼ ਮੰਨਣ ਵਾਲਿਆਂ ਦੀ ਜਿੰਦਗੀ ‘ਚ ਵੀ ਆਵੇਗਾ। ਪੀਸੀ ਨੇ ਮੇਗਨ ਦੀ ਤਾਰੀਫ ਕੀਤੀ ਤੇ ਕਿਹਾ ਕਿ ਮੇਗਨ ‘ਚ ਇੰਨੀ ਤਾਕਤ ਹੈ ਕਿ ਉਹ ਅਜਿਹਾ ਕਰ ਸਕਦੀ ਹੈ।’
ਹੈਰੀ ਤੇ ਮੇਗਨ ਦਾ ਸ਼ਾਹੀ ਵਿਆਹ ਵਿੰਡਸਰ ਕੈਸਲ ਦੇ ਸੈਂਟ ਜਾਰਜ ਚਰਚ ‘ਚ 19 ਮਈ ਨੂੰ ਹੋਵੇਗਾ। ਮੇਗਨ ‘ਕਵਾਂਟਿਕੋ’ ਦੀ ਐਕਟਰਸ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਆਪਣੇ ਹਾਲੀਵੁੱਡ ਪੌਜੈਕਟ ਖਤਮ ਕਰਕੇ ਜਲਦੀ ਹੀ ਇੰਡੀਆ ਵਾਪਸ ਆਵੇਗੀ ਤੇ ਫੇਰ ‘ਭਾਰਤ’ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਫ਼ਿਲਮ ‘ਚ ਪ੍ਰਿਅੰਕਾ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।