ਦੋਸਤ ਦੇ ਵਿਆਹ 'ਚ Priyanka Chopra ਨੇ ਕੀਤਾ ਸੀ ਜ਼ਬਰਦਸਤ ਡਾਂਸ, ਲਾੜੀ ਨੇ ਸ਼ੇਅਰ ਕੀਤੀਆਂ ਅਦਾਕਾਰਾ ਦੀਆਂ ਅਣਦੇਖੀਆਂ ਤਸਵੀਰਾਂ
ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਨਾਲ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਟੈਕਸਾਸ ਪਹੁੰਚੀ ਸੀ। ਜਿਸ ਦੀਆਂ ਕਈ ਤਸਵੀਰਾਂ ਹੁਣ ਲਾੜੀ ਕੋਨੀ ਚੇਂਗ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪ੍ਰਿਅੰਕਾ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।
Priyanka Chopra: ਬਾਲੀਵੁੱਡ ਦੀ ਦੇਸੀ ਗਰਲ ਮਤਲਬ ਪ੍ਰਿਯੰਕਾ ਚੋਪੜਾ (Priyanka Chopra) ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਦੂਰ ਆਪਣੇ ਮਾਂ ਬਣਨ ਦੇ ਦੌਰ ਦਾ ਆਨੰਦ ਮਾਣ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉੱਥੇ ਹੀ ਕੁਝ ਸਮਾਂ ਪਹਿਲਾਂ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ (Nick Jonas) ਨਾਲ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਟੈਕਸਾਸ ਪਹੁੰਚੀ ਸੀ। ਜਿਸ ਦੀਆਂ ਕਈ ਤਸਵੀਰਾਂ ਹੁਣ ਲਾੜੀ ਕੋਨੀ ਚੇਂਗ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਪ੍ਰਿਅੰਕਾ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਪ੍ਰਿਅੰਕਾ ਨੇ ਦੋਸਤ ਦੇ ਵਿਆਹ 'ਤੇ ਕੀਤਾ ਡਾਂਸ
ਕੋਨੀ ਚੇਂਗ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਕੋਨੀ ਅਤੇ ਪ੍ਰਿਅੰਕਾ ਹੱਥਾਂ 'ਚ ਹੱਥ ਪਾਏ ਚੱਲਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਇਕ ਹੋਰ ਤਸਵੀਰ 'ਚ ਪ੍ਰਿਅੰਕਾ ਕੋਨੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਫੋਟੋ 'ਚ ਨਿਕ ਜੋਨਸ ਵੀ ਇਕ ਪਾਸੇ ਖੜ੍ਹੇ ਨਜ਼ਰ ਆ ਰਹੇ ਹਨ। ਦੋਸਤ ਦੇ ਵਿਆਹ ਦੇ ਮੌਕੇ 'ਤੇ ਪ੍ਰਿਅੰਕਾ ਨੇ ਲਾਲ ਰੰਗ ਦਾ ਗਾਊਨ ਅਤੇ ਹੀਲ ਪਾਈ ਸੀ। ਜਦਕਿ ਨਿਕ ਨੇ ਗ੍ਰੇਅ ਰੰਗ ਦਾ ਸੂਟ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਲਾੜੀ ਕੋਨੀ ਨੇ ਸਿਲਵਰ ਕਲਰ ਦੀ ਡਰੈੱਸ ਪਾਈ ਹੋਈ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਸ਼ੈਂਪੇਨ 'ਚ ਸ਼ੈਂਪੇਨ ਨਾਲ ਸੈਲੀਬ੍ਰੇਟ। #CHENGINGTOPOWELL।"
ਪ੍ਰਿਅੰਕਾ ਨੇ ਸ਼ੇਅਰ ਕੀਤੀਆਂ ਸਨ ਤਸਵੀਰਾਂ
ਇਸ ਤੋਂ ਪਹਿਲਾਂ ਨਿਕ ਅਤੇ ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਕੋਨੀ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਨਿਕ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, "ਕੌਨੀ ਅਤੇ ਜੇਸੀ ਨੂੰ ਖੂਬਸੂਰਤ ਵਿਆਹ ਦੀਆਂ ਵਧਾਈਆਂ... ਸਾਡੇ ਦਿਨ ਦਾ ਹਿੱਸਾ ਬਣਨ ਲਈ ਧੰਨਵਾਦ।" ਇਸ ਦੇ ਨਾਲ ਹੀ ਪ੍ਰਿਯੰਕਾ ਨੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਕੈਪਸ਼ਨ 'ਚ ਲਿਖਿਆ, "2 ਸ਼ਾਨਦਾਰ ਲੋਕਾਂ ਦੇ ਮਿਲਨ ਨੂੰ ਵੇਖਣਾ ਵਧੀਆ ਲੱਗਿਆ... ਕੋਨੀ ਤੇ ਜੇਸੀ ਤੁਹਾਡਾ ਪਿਆਰ ਬਹੁਤ ਸੁੰਦਰ ਹੈ... ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਖੁਸ਼ੀਆਂ ਤੇ ਖੁਸ਼ੀਆਂ ਰਹਿਣ। ਸਾਨੂੰ ਇਸ ਦਾ ਹਿੱਸਾ ਬਣਨ ਲਈ ਸੱਦਾ ਦੇਣ ਲਈ ਧੰਨਵਾਦ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।