ਮੁੰਬਈ: ਬਾਲੀਵੁੱਡ ਦੀ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ ਵਿੱਚ ਆਪਣਾ ਹੁਨਰ ਦਿਖਾਇਆ ਹੈ, ਪਰ ਉਹ ਸੁੰਦਰਤਾ ਤੇ ਅਦਾਵਾਂ ਵਿੱਚ ਵੀ ਘੱਟ ਨਹੀਂ। ਇਸ ਦਾ ਸਬੂਤ ਉਸ ਨੇ 2017 ਦੀ ਖੂਬਸੂਰਤ ਔਰਤ ਚੁਣੇ ਜਾਣ 'ਤੇ ਦਿੱਤਾ ਹੈ। ਲੰਡਨ ਦੇ ਅਖਬਾਰ ਦੇ ਓਮੀਨੀਅਨ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਿਯੰਕਾ ਏਸ਼ੀਆ ਦੀਆਂ 10 ਖੂਬਸੂਰਤ ਔਰਤਾਂ ਵਿੱਚੋਂ ਪਹਿਲੇ ਨੰਬਰ ਉੱਪਰ ਹੈ।

ਪਿਛਲੇ ਸਾਲ ਦੀਪਿਕਾ ਪਾਦੂਕੋਣ ਨੂੰ ਪਹਿਲਾ ਸਥਾਨ ਮਿਲਿਆ ਸੀ, ਜਿਸ ਨੂੰ ਪ੍ਰਿਅੰਕਾ ਨੇ ਇਸ ਵਾਰ ਲੈ ਲਿਆ ਸੀ। ਦੀਪਿਕਾ ਤੀਜੇ ਸਥਾਨ 'ਤੇ ਪੁੱਜੀ ਹੈ, ਕਿਉਂਕਿ ਛੋਟੀ ਸਕਰੀਨ ਦੇ ਗਲੈਮਰ ਅਦਾਕਾਰ ਨੇਹਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

ਆਲੀਆ ਭੱਟ ਨੂੰ ਚੌਥਾ ਤੇ ਪਾਕਿਸਤਾਨ ਦੀ ਮਾਹਿਰ ਖਾਨ ਨੂੰ ਪੰਜਵਾਂ ਸਥਾਨ ਮਿਲਿਆ ਹੈ। ਛੋਟੇ ਪਰਦੇ ਵਾਲੀ ਹਰਸ਼ ਧਾਮੀ ਛੇਵੇਂ, ਕੈਟਰੀਨਾ ਕੈਫ ਸੱਤਵਾਂ, ਸ਼ਰਧਾ ਕਪੂਰ ਅੱਠਵੇਂ, ਗੌਹਰ ਖਾਨ ਨੌਵੇਂ ਤੇ ਰੂਬੀਨਾ ਡੀਲੈਕ ਨੂੰ ਦਸਵਾਂ ਸਥਾਨ ਮਿਲਿਆ ਹੈ।

ਸੈਕਸੀਐਸਟ ਏਸ਼ੀਆਈ ਦੀ ਸਭ ਤੋਂ ਘੱਟ ਉਮਰ ਵਾਲੀ ਕੁੜੀ 16 ਸਾਲ ਦੀ ਸ਼ਿਵਵੰਗੀ ਜੋਸ਼ੀ ਹੈ ਜਦਕਿ 49 ਸਾਲਾ ਸ਼੍ਰੀਦੇਵੀ ਸਭ ਤੋਂ ਵੱਧ ਉਮਰ ਦੀ ਹੈ। ਪ੍ਰਿਯੰਕਾ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਇਸ ਦਾ ਸਿਹਰਾ ਆਪਣੇ ਪਰਿਵਾਰ ਨੂੰ ਵੀ ਦਿੰਦੀ ਹੈ।