ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਕਾਰਨ ਚਰਚਾ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਨੇ ਤਾਜ਼ਾ ਵੀਡੀਓ ਪੋਸਟ ਕੀਤਾ ਹੈ। ਇਸ ਵਿੱਚ ਉਸ ਨੇ ਆਪਣੇ ਹੋਣ ਵਾਲੇ ਪਤੀ ਨਾਲ ਮਿਲਵਾਇਆ ਹੈ।
ਰਾਖੀ ਨੇ ਦੋ ਵੀਡੀਓ ਪੋਸਟ ਕੀਤੇ ਹਨ। ਉਸ ਨੂੰ ਵਿਆਹ ਦਾ ਕਾਫੀ ਇੰਤਜ਼ਾਰ ਹੈ। ਸਵੰਬਰ ਤੋਂ ਬਾਅਦ ਵੀ ਰਾਖੀ ਨੇ ਜਦ ਵਿਆਹ ਨਾ ਕੀਤਾ ਤਾਂ ਉਸ ਦੇ ਫੈਨਸ ਨੂੰ ਕਾਫੀ ਧੱਕਾ ਲੱਗਾ ਸੀ।
ਅਜਿਹੇ ਵਿੱਚ ਇਹ ਕਹਿਣਾ ਬੜਾ ਮੁਸ਼ਕਲ ਹੈ ਕਿ ਅਸਲ ਵਿੱਚ ਰਾਖੀ ਇਸ ਨਾਲ ਵਿਆਹ ਕਰਵਾਵੇਗੀ ਜਾਂ ਐਵੇਂ ਹੀ ਮਜ਼ੇ ਲੈਣ ਵਾਸਤੇ ਵੀਡੀਓ ਪੋਸਟ ਕੀਤਾ ਹੈ। ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਰਾਖੀ ਪੀਐਮ ਮੋਦੀ ਨੂੰ ਆਪਣੇ ਲਾੜੇ ਨਾਲ ਮਿਲਵਾਉਣਾ ਚਾਹੁੰਦੀ ਹੈ।
ਵੀਡੀਓ ਵਿੱਚ ਰਾਖੀ ਕਹਿ ਰਹੀ ਹੈ- ਦੋਸਤੋ, ਮੇਰੇ ਦੂਲ੍ਹੇ ਨੂੰ ਮਿਲੋ। ਮੋਦੀ ਜੀ ਆਪਣੇ ਦਮਾਦ ਨੂੰ ਮਿਲ ਲਵੋ। ਵੇਖੋ ਕਿੰਨਾ ਸਮਾਰਟ ਹੈ। ਇਸ ਤੋਂ ਪਹਿਲਾਂ ਰਾਖੀ ਨੇ ਇੱਕ ਅਜਿਹੀ ਡ੍ਰੈਸ ਪਾਈ ਸੀ ਜਿਸ 'ਤੇ ਮੋਦੀ ਦੀਆਂ ਤਸਵੀਰਾਂ ਲੱਗੀਆਂ ਸਨ। ਇਸ ਤੋਂ ਬਾਅਦ ਵੀ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।