ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਦੀ ਜ਼ਬਰਦਸਤ ਕਮਾਈ ਤੋਂ ਬਾਅਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਦੂਜੇ ਦਿਨ ਤਾਂ ਪਹਿਲੇ ਦਿਨ ਦਾ ਵੀ ਰਿਕਾਰਡ ਤੋੜ ਦਿੱਤਾ। ਇਸ ਫਿਲਮ ਨੇ ਪਹਿਲੇ ਦਿਨ ਧਮਾਕੇਦਾਰ ਓਪਨਿੰਗ ਕਰਦੇ ਹੋਏ 8.10 ਕਰੋੜ ਰੁਪਏ ਕਮਾਏ ਸਨ। ਫਿਲਮ ਦੀ ਸਮੀਖਿਆ ਵੀ ਵਧੀਆ ਰਹੀ। ਹੁਣ ਤੁਹਾਨੂੰ ਦੂਜੇ ਦਿਨ ਦੀ ਕਮਾਈ ਬਾਰੇ ਦੱਸਦੇ ਹਾਂ।

ਫਿਲਮ ਨੇ ਸ਼ਨੀਵਾਰ ਮਤਲਬ ਦੂਜੇ ਦਿਨ 11.30 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਨੇ ਸਿਰਫ ਦੋ ਦਿਨ ਵਿੱਚ 19.40 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਫਿਲਮ ਰਿਲੀਜ਼ ਦੇ ਪਹਿਲੇ ਦਿਨ ਵੱਧ ਤੋਂ ਵੱਧ ਚਾਰ ਕਰੋੜ ਰੁਪਏ ਕਮਾਏਗੀ ਪਰ ਫਿਲਮ ਨੇ ਇਸ ਤੋਂ ਦੁੱਗਣੇ ਪੈਸੇ ਕਮਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਅਜਿਹੇ ਵਿੱਚ ਦੂਜੇ ਦਿਨ ਦੀ ਕਮਾਈ 'ਤੇ ਵੀ ਸਾਰੀਆਂ ਨਜ਼ਰਾਂ ਟਿਕੀਆਂ ਸਨ। ਫਿਲਮ ਦੀ ਦੋ ਦਿਨ ਦੀ ਕਮਾਈ ਵੇਖਣ ਤੋਂ ਬਾਅਦ ਐਤਵਾਰ ਨੂੰ ਵੀ ਨਵਾਂ ਰਿਕਾਰਡ ਬਣਾਉਣ ਦੀ ਉਮੀਦ ਹੈ। ਫਿਲਮ ਦੇ ਬਜਟ ਦੇ ਹਿਸਾਬ ਨਾਲ ਕਮਾਈ ਦਾ ਇਹ ਰਿਕਾਰਡ ਕਾਫੀ ਚੰਗਾ ਹੈ। ਇਸ ਦੇ ਨਾਲ ਹੀ ਫਿਲਮ ਸਭ ਤੋਂ ਧਮਾਕੇਦਾਰ ਓਪਨਿੰਗ ਵਾਲੀ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਛੋਟੇ ਬਜਟ ਦੀ ਇਹ ਫਿਲਮ ਹੁਣ ਕਮਾਈ ਕਰਨ ਵਾਲੀ ਵੱਡੀਆਂ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ।