ਪ੍ਰਿਅੰਕਾ ਇਸ ਵੀਡੀਓ ‘ਚ ਕੁਝ ਚੰਗੇ ਕਮੈਂਟ ਪੜ੍ਹ ਰਹੀ ਹੈ ਤੇ ਕੁਝ ਨੈਗਟਿਵ ਕਮੈਂਟ ਵੀ। ਇੱਕ ਕਮੈਂਟ ‘ਚ ਲਿਖਿਆ ਹੈ, ‘ਮੈਂ ਪ੍ਰਿਅੰਕਾ ਨੂੰ ਫਿਸ਼ ਲਿੱਪ ਕਹਿਣਾ ਚਾਹੁੰਦਾ ਹਾਂ ਪਰ ਮੈਂ ਫਿਸ਼ ਦੀ ਇੰਸਲਟ ਨਹੀਂ ਕਰਨਾ ਚਾਹੁੰਦਾ।’ ਇਸ ਦਾ ਜਵਾਬ ਵੀ ਪੀਸੀ ਨੇ ਦਿੱਤਾ ਹੈ, ‘ਹਾਂ ਮੈਂ ਜਾਣਦੀ ਹਾਂ ਕੀ ਮੈ ਜਦੋਂ ਹੱਸਦੀ ਹਾਂ ਤਾਂ ਮੇਰੇ ਲਿੱਪਸ ਹੋਰ ਵੱਡੇ ਲੱਗਦੇ ਨੇ।’
[embed]https://www.instagram.com/p/BhuFMq8ANwY/[/embed]
ਸਲਮਾਨ ਨੇ ਹਾਲ ਹੀ ‘ਚ ਪ੍ਰਿਅੰਕਾ ਲਈ ਟਵੀਟ ਕੀਤਾ, “‘ਭਾਰਤ’ ਤੁਹਾਡਾ ਘਰ ਵਾਪਸੀ ‘ਤੇ ਸਵਾਗਤ ਕਰਦਾ ਹੈ ਪ੍ਰਿਅੰਕਾ। ਜਲਦੀ ਮਿਲਦੇ ਹਾਂ… ਉਂਝ ਸਾਡੀ ਫ਼ਿਲਮ ਹਿੰਦੀ ਹੈ।” ਇਸ ਦਾ ਜਵਾਬ ਵੀ ਪ੍ਰਿਅੰਕਾ ਨੇ ਇਹ ਕਹਿ ਕੇ ਦਿੱਤਾ ਕਿ “ਯੂਪੀ ਬਰੇਲੀ ਦੀ ਹਾਂ ਜਨਾਬ… ਹਮੇਸ਼ਾ ਤੋਂ ਦੇਸੀ ਗਰਲ ਹਾਂ। ਭਾਰਤ ਦਾ ਹਿੱਸਾ ਬਣਕੇ ਖੁਸ਼ ਹਾਂ ਤੇ ਸੈੱਟ ‘ਤੇ ਮਿਲਦੀ ਹਾਂ। ਫ਼ਿਲਮ 2019 ਦੀ ਈਦ ‘ਤੇ ਰਿਲੀਜ਼ ਕੀਤੀ ਜਾਵੇਗੀ।