ਮੁੰਬਈ: ਪਿਛਲੇ ਦਿਨੀਂ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਸੁਰਖੀਆਂ 'ਚ ਆਉਣ ਵਾਲੀ ਪ੍ਰਿਅੰਕਾ ਚੋਪੜਾ ਹੁਣ ਵਿਵਾਦਾਂ 'ਚ ਘਿਰ ਗਈ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਅਮਰੀਕੀ ਸ਼ੋਅ 'ਕੁਆਂਟਿਕੋ 3' 'ਚ ਰੁੱਝੀ ਹੋਈ ਹੈ। ਪਰ ਪ੍ਰਿਅੰਕਾ ਆਪਣੇ ਇਸ ਸ਼ੋਅ ਦੇ ਇੱਕ ਐਪੀਸੋਡ ਕਰਕੇ ਵਿਵਾਦਾਂ 'ਚ ਵੀ ਆ ਗਈ ਹੈ। 'ਕਾਂਟਿਕਾ 3' ਦੇ ਇਕ ਐਪੀਸੋਡ 'ਚ ਹਿੰਦੂ ਅੱਤਵਾਦ ਦਿਖਾਉਣ 'ਤੇ ਪ੍ਰਿਅੰਕਾ ਕਈਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਹਾਲਾਂਕਿ, ਸ਼ੋਅ ਦੇ ਨਿਰਮਾਤਾਵਾਂ ਨੇ ਇਸ ਮੁੱਦੇ ਨੂੰ ਲੈਕੇ ਮਾਫੀ ਮੰਗ ਲਈ ਹੈ ਤੇ ਨਾਲ ਹੀ ਕਿਹਾ ਕਿ ਇਸ ਮੁੱਦੇ 'ਤੇ ਪ੍ਰਿਅੰਕਾ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ।

ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਨੇੜਤਾ ਨੂੰ ਲੈਕੇ ਸੁਰਖੀਆਂ 'ਚ ਆਈ ਸੀ। ਅਜਿਹੇ 'ਚ ਇਕ ਵਾਰ ਫਿਰ ਪ੍ਰਿਅੰਕਾ ਨੂੰ ਸੋਸ਼ਲ ਮੀਡੀਆ ਤੇ ਇਕ ਵੀਡੀਓ 'ਚ ਨਿਕ ਨਾਲ ਕੇਨੇਡੀ ਏਅਰਪੋਰਟ 'ਤੇ ਦੇਖਿਆ ਗਿਆ। ਪ੍ਰਿਅੰਕਾ ਨਾਲ ਨਿਕ ਦਾ ਨਾਂ ਉਦੋਂ ਜੁੜਿਆ ਸੀ ਜਦੋਂ ਪਿਛਲੇ ਸਾਲ ਮੇਟ ਗਾਲਾ ਦੌਰਾਨ ਦੋਵੇਂ ਇਕੱਠੇ ਰੈੱਡ ਕਾਰਪੇਟ ਤੇ ਦਿਖਾਈ ਦਿੱਤੇ ਸੀ।

https://twitter.com/hipslikePC/status/1005200536251985920

ਦੱਸ ਦਈਏ ਕਿ ਪ੍ਰਿਅੰਕਾ ਤੋਂ ਨਿਕ ਉਮਰ ਵਿੱਚ 10 ਸਾਲ ਛੋਟੇ ਹਨ। ਪ੍ਰਿਅੰਕਾ ਚੋਪੜਾ ਛੇਤੀ ਹੀ 36 ਸਾਲ ਦੀ ਹੋ ਜਾਵੇਗੀ ਜਦਕਿ ਨਿਕ ਆਪਣਾ 26ਵਾਂ ਜਮਨ ਦਿਨ ਮਨਾਉਣਗੇ। ਦੋਵਾਂ ਦੇ ਰਿਸ਼ਤੇ ਪਿੱਛੇ ਕੀ ਸੱਚ ਹੈ ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਪਿਛਲੇ ਸਮੇਂ ਤੋਂ ਦੋਵੇਂ ਇਕ ਦੂਜੇ ਨਾਲ ਸਮਾਂ ਬਤੀਤ ਕਰ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਦੋਵਾਂ ਦਰਮਿਆਨ ਕੁਝ ਚੱਲ ਰਿਹਾ ਹੈ।