ਚੰਡੀਗੜ੍ਹ: ਪੰਜਾਬੀ ਸਿੰਗਰ ਗੁਰੂ ਰੰਧਾਵਾ ਹਾਲ ਹੀ ‘ਚ ਆਪਣੇ ਨਵੇਂ ਹਿੰਦੀ ਗਾਣੇ ‘ਰਾਤ ਕਮਾਲ ਹੈ’ ਨਾਲ ਸੁਰਖੀਆਂ ‘ਚ ਆਏ ਸੀ। ਗੁਰੂ ਦਾ ਇਹ ਗਾਣਾ ਹਿੱਟ ਰਿਹਾ। ਇਸ ਗਾਣੇ ‘ਚ ਗੁਰੂ ਦਾ ਸਾਥ ਦਿੱਤਾ ਹਿੰਦੀ ਸਿੰਗਰ ਤੁਲਸੀ ਕੁਮਾਰ ਨੇ। ਗਾਣੇ ‘ਚ ਨਜ਼ਰ ਆਏ ਗੁਰੂ ਤੇ ਤੁਲਸੀ ਦੀ ਭੈਣ ਖੁਸ਼ਾਲੀ ਕੁਮਾਰ।




ਹੁਣ ਗੁਰੂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਦਾ ਨਾਂ ਹੈ ‘ਮੈਡ ਇੰਨ ਇੰਡੀਆ’। ਇਸ ਗਾਣੇ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖੁਦ ਗੁਰੂ ਰੰਧਾਵਾ ਨੇ ਹੀ ਕੀਤਾ ਹੈ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕਰ ਰਿਹਾ ਹੈ ਡਾਇਰੈਕਟਰ ਗਿਫਟੀ, ਜਿਸ ਨੇ ਗੁਰੂ ਦਾ ਗਾਣਾ ‘ਲਾਹੌਰ’ ਵੀ ਡਾਇਰੈਕਟ ਕੀਤਾ ਸੀ। ਗਾਣੇ ਦੀ ਰਿਲੀਜ਼ ਡੇਟ ਤਾਂ ਗੁਰੂ ਨੇ ਅਜੇ ਅਨਾਉਂਸ ਨਹੀਂ ਕੀਤੀ ਪਰ ਇਸ ਗੱਲ ਦੀ ਜ਼ਰੂਰ ਜਾਣਕਾਰੀ ਹੈ ਕਿ ਗਾਣਾ ਇਸੇ ਮਹੀਨੇ ਟੀ-ਸੀਰੀਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ।



ਗਾਣੇ ਦੀ ਸ਼ੂਟਿੰਗ ਮਿਲਨ ‘ਚ ਪੂਰੀ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਗੁਰੂ ਨੇ ਇਸ ਥਾਂ ‘ਤੇ ਆਪਣੇ ਗਾਣੇ ਦੀ ਸ਼ੂਟਿੰਗ ਦੀ ਵੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਇਸੇ ਤਸਾਵੀਰ ਨੂੰ ਗਾਣੇ ਦੀ ਫਸਟ ਲੁੱਕ ਕਿਹਾ ਗਿਆ। ਗਾਣੇ ‘ਚ ਗੁਰੂ ਰੰਧਾਵਾ ਦੇ ਦੇਸ਼ ਲਈ ਉਸ ਦੇ ਪਿਆਰ ਨੂੰ ਦਰਸਾਏਗਾ। ਚਲੋ ਫੇਰ ਗੁਰੂ ਦੇ ਇਸ ਗਾਣੇ ਦੀ ਰਿਲੀਜ਼ ਡੇਟ ਦਾ ਹੁਣ ਇੰਤਜਾਰ ਕਰਦੇ ਹਾਂ। ਉਮੀਦ ਹੈ ਇਹ ਗਾਣਾ ਵੀ ਗੁਰੂ ਦੇ ਬਾਕੀ ਗਾਣਿਆਂ ਦੀ ਤਰ੍ਹਾਂ ਹਿੱਟ ਰਹੇਗਾ।