ਮੁੰਬਈ: ਮੁੰਬਈ ‘ਚ ਦਬੰਗ ਖਾਨ ਸਲਮਾਨ ਨੇ ਫ਼ਿਲਮ ‘ਰੇਸ-3’ ਦੀ ਸਪੈਸ਼ਲ ਸਕਰੀਨਿੰਗ ਰੱਖੀ। ਇਹ ਸਕਰੀਨਿੰਗ ਬੁੱਧਵਾਰ ਨੂੰ ਬਾਲੀਵੁੱਡ ਸਟਾਰਸ ਤੇ ਕੁਝ ਖਾਸ ਦੋਸਤਾਂ ਲਈ ਸੀ। ਇਸ ‘ਚ ‘ਰੇਸ-3’ ਦੀ ਸਾਰੀ ਕਾਸਟ ਦੇ ਨਾਲ-ਨਾਲ ਨਜ਼ਰ ਆਏ ਖਾਸ ਕਪੱਲ ਮਹੇਂਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਤਨੀ ਸ਼ਾਕਸ਼ੀ। ਧੋਨੀ ਦੀ ਮੈਡਮ ਸਾਕਸ਼ੀ ਨੂੰ ਸਲਮਾਨ ਖਾਨ ਕਾਫੀ ਪਸੰਦ ਹਨ। ਇਸੇ ਲਈ ਖਾਨ ਦੀ ਲਿਸਟ ‘ਚ ਆਪਣੀ ਇਸ ਫੈਨ ਦਾ ਹੋਣਾ ਤਾਂ ਲਾਜ਼ਮੀ ਹੀ ਸੀ।




ਜੇਕਰ ਗੱਲ ਕੀਤੀ ਜਾਵੇ ਬਾਕੀ ਗੈਸਟਸ ਦੀ ਤਾਂ ਇੱਥੇ ਨਜ਼ਰ ਆਏ ਬੌਬੀ ਦਿਓਲ, ਫ੍ਰੈਡੀ ਦਾਰੂਵਾਲਾ, ਜੈਕਲੀਨ ਫ੍ਰਨਾਂਡਿਸ, ਡੇਜ਼ੀ ਸ਼ਾਹ, ਸਾਕਿਬ ਸਲੀਮ ਤੇ ਇਸ ਦੇ ਨਾਲ ਹੀ ਸਾਕਿਬ ਨੂੰ ਸਪੋਰਟ ਕਰਨ ਆਈ ਭੈਣ ਹੂਮਾ ਕੂਰੈਸ਼ੀ ਵੀ।

ਸਲਮਾਨ ਦੀ ਫ਼ਿਲਮ ਹੋਵੇ ਤੇ ਉਨ੍ਹਾਂ ਦੇ ਖਾਸ ਫ੍ਰੈਂਡ ਸਾਜਿਦ ਨਾਡੀਆਡਵਾਲਾ ਨਾ ਹੋਣ ਉਨ੍ਹਾਂ ਨਾਲ ਮੌਜੂਦ, ਇਹ ਤਾਂ ਨਾਮੁਮਕਿਨ ਹੈ। ਜੀ ਹਾਂ, ਇਸ ‘ਰੇਸ-3’ ਦੀ ਸਕ੍ਰੀਨਿੰਗ ‘ਤੇ ਨਾਡੀਆਡਵਾਲਾ ਵੀ ਪਹੁੰਚੇ। ਇਸ ਤੋਂ ਬਾਅਦ ਮੀਡੀਆ ਕੈਮਰਿਆਂ ਨੇ ਇਸ ਫ਼ਿਲਮ ਨੂੰ ਇੰਜੂਏ ਕਰਨ ਆਏ ਇੱਕ ਹੋਰ ਫੈਮਲੀ ਨੂੰ ਵੀ ਕੀਤਾ ਸਪੋਟ ਜੋ ਸੀ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ ਦੀ। ਸੋਹੇਲ ਨਾਲ ਇੱਥੇ ਉਨ੍ਹਾਂ ਦਾ ਬੇਟਾ ਤੇ ਵਾਈਫ ਵੀ ਆਈ ਸੀ।



ਇਸ ਸਕ੍ਰੀਨਿੰਗ ‘ਤੇ ਸਲਮਾਨ ਦੀਆਂ ਦੋ ਕਲੋਜ਼ ਫ੍ਰੈਂਡਜ਼ ਕਿਤੇ ਨਜ਼ਰ ਨਹੀਂ ਆਈਆਂ। ਕੌਣ ਸੀ ਇਹ ਦੋ ਫ੍ਰੈਨਡਜ਼ ਤੁਸੀਂ ਸਮਝ ਹੀ ਗਏ ਹੋਣੇ। ਜੇਕਰ ਨਹੀਂ ਤਾਂ ਦੱਸ ਦਈਏ ਕਿ ਸਲਮਾਨ ਦੀ ਫ਼ਿਲਮ ਦੀ ਪਹਿਲੀ ਸਕ੍ਰੀਨਿੰਗ ਤੋਂ ਕਟਰੀਨਾ ਕੈਫ ਤੇ ਯੂਲੀਆ ਵੰਤੂਰ ਦੋਵੇਂ ਹੀ ਗਾਇਬ ਸੀ। ‘ਰੇਸ-3’ ਦੇ ਗਾਣੇ ਤੇ ਡਾਈਲੌਗਸ ਨੇ ਹਰ ਪਾਸੇ ਧੂਮ ਮਚਾ ਰੱਖੀ ਹੈ।



ਸਲਮਾਨ ਆਪਣੇ ਫੈਨਸ ਨੂੰ ਸਾਲ ਦੀ ਈਦੀ ਦੇਣ ਲਈ ਬਿਲਕੁੱਲ ਤਿਆਰ ਹਨ। ਫ਼ਿਲਮ ਸ਼ੁੱਕਰਵਾਰ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਦੇਖਣਾ ਬਾਕੀ ਹੈ ਕਿ ਸਲਮਾਨ ਤੋਂ ਬਾਅਦ ਉਨ੍ਹਾਂ ਦੇ ਫੈਨਸ ਸਲਮਾਨ ਨੂੰ ਕਿਵੇਂ ਈਦੀ ਦੇਣਗੇ। ਕੀ ਸਲਮਾਨ ਦੀ ਈਦੀ ਫੈਨਸ ਨੂੰ ਸੱਚੀ ਪਸੰਦ ਆਵੇਗੀ।