ਨਵੀ ਦਿੱਲੀ: ਬਾਲੀਵੁੱਡ ਅਦਾਕਾਰ ਰਾਣੀ ਮੁਖਰਜੀ ਨੇ ਆਪਣੇ ਫੈਨਜ਼ ਨਾਲ ਮਜ਼ਬੂਤ ਰਿਸ਼ਤਾ ਬਣਾਇਆ ਹੋਇਆ ਹੈ। ਰਾਣੀ ਦਾ ਮੰਨਣਾ ਹੈ ਕਿ ਉਹ ਆਪਣੀ ਅਸਲੀ ਜ਼ਿੰਦਗੀ ਨੂੰ ਪਰਦੇ 'ਤੇ ਨਹੀਂ ਲੈ ਕੇ ਆਉਂਦੇ। ਇਸ ਕਰਕੇ ਉਨ੍ਹਾਂ ਦੇ ਫੈਨਸ ਨਾਲ ਰਿਸ਼ਤਾ ਮਜ਼ਬੂਤ ਬਣਿਆ ਹੋਇਆ ਹੈ।

ਅਦੀਰਾ ਦੇ ਜਨਮ ਤੋਂ ਬਾਅਦ ਰਾਣੀ ਆਪਣੀ ਪਹਿਲੀ ਫਿਲਮ 'ਹਿਚਕੀ' ਨੂੰ ਲੈ ਕੇ ਬਹੁਤ ਉਤਸ਼ਾਹਤ ਹੈ। ਇਸ ਵਿੱਚ, ਉਹ ਇੱਕ ਔਰਤ ਦੀ ਭੂਮਿਕਾ ਨਿਭਾਅ ਰਹੀ ਹੈ ਜੋ ਨਰਵਸ ਸਿਸਟਮ ਦੇ ਵਿਕਾਰ ਵਾਰੇਟ ਸਿੰਡਰੋਮ ਤੋਂ ਪੀੜਤ ਹੈ। ਇਸ ਕਰਕੇ ਉਸ ਨੂੰ ਵਾਰ-ਵਾਰ ਹਿਚਕੀ ਆਉਂਦੀ ਹੈ। ਉਸ ਦੀ ਇਹ ਬਿਮਾਰੀ ਉਸ ਦੇ ਸੁਫਨੇ ਵਿਚਕਾਰ ਰੁਕਾਵਟ ਬਣਦੀ ਹੈ ਤੇ ਅਧਿਆਪਕ ਨਹੀਂ ਬਣਨ ਦਿੰਦੀ।

ਪੀਟੀਆਈ ਨਾਲ ਗੱਲਬਾਤ ਕਰਦੇ ਰਾਣੀ ਨੇ ਕਿਹਾ, "ਫਿਲਮ ਦੌਰਾਨ ਮੈਂ ਆਪਣੀ ਪਛਾਣ ਛੱਡ ਕੇ ਪੂਰੀ ਤਰ੍ਹਾਂ ਕਹਾਣੀ ਦੇ ਕਿਰਦਾਰ ਨੂੰ ਜਜ਼ਬਾਤੀ ਹੋ ਕੇ ਨਿਭਾਇਆ ਹੈ। ਸਿਨੇਮਾ ਘਰਾਂ ਵਿੱਚ ਬੈਠੇ ਲੋਕ ਇਹ ਭੁੱਲ ਜਾਣ ਕਿ ਅਦਾਕਾਰ ਕੌਣ ਹੈ, ਬਲਕਿ ਕਹਾਣੀ ਦੇ ਕਿਰਦਾਰ ਵਿੱਚ ਰੁੱਝ ਜਾਣ, ਤਾਂ ਇੱਕ ਕਲਾਕਾਰ ਦਾ ਫਰਜ਼ ਪੂਰਾ ਹੁੰਦਾ ਹੈ।"