ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕੱਲ੍ਹ ਆਪਣੀ ਆਉਣ ਵਾਲੀ ਫਿਲਮ 'ਪਰੀ' ਦੀ ਪ੍ਰਮੋਸ਼ਨ ਵਿੱਚ ਰੁੱਝੀ ਹੈ। ਹੁਣੇ ਫਿਲਮ ਦਾ ਨਵਾਂ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਅਨੁਸ਼ਕਾ ਕਾਫੀ ਖਤਰਨਾਕ ਨਜ਼ਰ ਆ ਰਹੀ ਹੈ। ਫਿਲਮ ਦੇ ਟੀਜ਼ਰ ਨੂੰ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।
https://instagram.com/p/Be41kXhA9Db/?utm_source=ig_embed
ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾ ਨੇ ਉਨ੍ਹਾਂ ਦੀ ਲੁੱਕ ਨੂੰ ਕਾਫੀ ਡਰਾਉਣਾ ਦੱਸਿਆ। ਸਿਰਫ ਪ੍ਰਸ਼ੰਸਕ ਹੀ ਨਹੀਂ ਅਦਾਕਾਰ ਰਣਵੀਰ ਸਿੰਘ ਵੀ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਕਿਰਦਾਰ ਵੇਖ ਕੇ ਡਰ ਗਏ। ਉਨ੍ਹਾਂ ਕਮੈਂਟ ਕੀਤਾ- ਅਰੇ ਬਾਪ ਰੇ..। ਫਿਲਮ ਦਾ ਪ੍ਰਮੋਸ਼ਨ ਕਰਦੇ ਹੋਏ ਵਿਰਾਟ ਕੋਹਲੀ ਨੇ ਵੀ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਫਿਲਮ ਦੀ ਗੱਲ ਕਰੀਏ ਤਾਂ ਇਹ ਟਾਇਟਲ ਤੋਂ ਬਿਲਕੁਲ ਵੱਖ ਹੈ। ਪਰੀ ਸ਼ਬਦ ਸੁਣਦੇ ਹੀ ਇੱਕ ਬੇਹਦ ਖੂਬਸੂਰਤ ਤਸਵੀਰ ਸਾਹਮਣੇ ਆਉਂਦੀ ਹੈ ਪਰ ਟੀਜ਼ਰ ਤੇ ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਫਿਲਮ ਬਿਲਕੁਲ ਵੱਖ ਹੋਵੇਗੀ।
ਇਹ ਫਿਲਮ 2 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਦਰਸ਼ਕਾਂ ਲਈ ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਵਿਆਹ ਤੋਂ ਬਾਅਦ ਅਨੁਸ਼ਕਾ ਦੀ ਇਹ ਪਹਿਲੀ ਫਿਲਮ ਹੈ। ਇਸ ਨੂੰ ਪ੍ਰੋਸਿਤ ਰਾਏ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿੱਚ ਅਨੁਸ਼ਕਾ ਨਾਲ ਪਰਮਬ੍ਰਤਾ ਚੈਟਰਜੀ, ਰਜਤ ਕਪੂਰ ਤੇ ਰੀਤਾ ਬਿਹਾਰੀ ਚੱਕਰਵਰਤੀ ਵੀ ਨਜ਼ਰ ਆਉਣਗੇ। ਅਨੁਸ਼ਕਾ ਫਿਲੌਰੀ ਤੇ NH10 ਤੋਂ ਬਾਅਦ ਤੀਜੀ ਵਾਰ ਫਿਲਮ ਪ੍ਰੋਡਿਊਸ ਕਰ ਰਹੀ ਹੈ। ਇਹ ਪਹਿਲਾਂ 9 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਹੋਲੀ 'ਤੇ ਰਿਲੀਜ਼ ਕੀਤੀ ਜਾਵੇਗੀ।