Rapper Badshah: ਰੈਪਰ ਬਾਦਸ਼ਾਹ ਨੇ ਪੋਸਟ ਸਾਂਝੀ ਕਰ ਲੋਕਾਂ ਕੋਲੋਂ ਮੰਗੀ ਮਾਫ਼ੀ, ਫੈਨਜ਼ ਬੋਲੇ- ਕਿਸਨੇ ਕੇਸ ਕਰ ਦਿੱਤਾ ਭਾਈ...
Rapper Badshah Apologizes: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਸਗੋਂ ਪਾਲੀਵੁੱਡ ਇੰਡਸਟਰੀ ਨੂੰ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲਾਂਕਿ ਇਸ...
Rapper Badshah Apologizes: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਸਗੋਂ ਪਾਲੀਵੁੱਡ ਇੰਡਸਟਰੀ ਨੂੰ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲਾਂਕਿ ਇਸ ਵਿਚਕਾਰ ਕਦੇ-ਕਦੇ ਕਲਾਕਾਰ ਦੇ ਗੀਤਾਂ ਵਿੱਚ ਵਰਤੇ ਗਏ ਸ਼ਬਦ ਉਸਨੂੰ ਮੁਸੀਬਤ ਵਿੱਚ ਪਾ ਦਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਜਿਸਦੇ ਚੱਲਦੇ ਰੈਪਰ ਨੇ ਲੋਕਾਂ ਕੋਲੋਂ ਮਾਫ਼ੀ ਮੰਗੀ ਹੈ। ਦਰਅਸਲ, ਬਾਦਸ਼ਾਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਸਨੇ ਪ੍ਰਸ਼ੰਸ਼ਕਾਂ ਕੋਲੋਂ ਮਾਫ਼ੀ ਮੰਗੀ ਹੈ। ਆਓ ਜਾਣੋ ਕੀ ਹੈ ਪੂਰਾ ਮਾਮਲਾ...
View this post on Instagram
ਦਰਅਸਲ, ਇਹ ਸਾਰਾ ਵਿਵਾਦ ਬਾਦਸ਼ਾਹ ਦੇ ਨਵੇਂ ਗੀਤ ਸਨਕ ਨੂੰ ਲੈ ਹੋ ਰਿਹਾ ਹੈ। ਜੀ ਹਾਂ, ਇਸ ਗੀਤ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਸ ਗੀਤ ਨੂੰ ਲੈ ਕੇ ਰੈਪਰ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਇੰਦੌਰ ਦੇ ਐਮਜੀ ਰੋਡ ਪੁਲਿਸ ਸਟੇਸ਼ਨ ਵਿੱਚ ਕੀਤੀ ਗਈ ਹੈ। ਇੱਥੋਂ ਦੀ ਇੱਕ ਸੰਸਥਾ ਨੇ ਬਾਦਸ਼ਾਹ ’ਤੇ ਆਪਣੇ ਗੀਤ ਵਿੱਚ ਭੋਲੇਨਾਥ ਸ਼ਬਦ ਦੀ ਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸ ਮਾਮਲੇ ਤੇ ਮੁਆਫੀ ਮੰਗਦੇ ਹੋਏ ਰੈਪਰ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕੀਤੀ ਹੈ। ਉਸਨੇ ਕਿਹਾ, “ਇਹ ਮੇਰੇ ਧਿਆਨ ਵਿੱਚ ਆਇਆ ਹੈ ਕਿ ਮੇਰੀ ਹਾਲ ਹੀ ਵਿੱਚ ਰਿਲੀਜ਼ ਹੋਈ ਇੱਕ ਫਿਲਮ ਸਨਕ ਨੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਕਦੇ ਵੀ ਆਪਣੀ ਮਰਜ਼ੀ ਨਾਲ ਜਾਂ ਅਣਜਾਣੇ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ। ਮੇਰੇ ਪ੍ਰਸ਼ੰਸਕਾਂ, ਮੇਰੀਆਂ ਕਲਾਤਮਕ ਰਚਨਾਵਾਂ ਅਤੇ ਸੰਗੀਤਕ ਰਚਨਾਵਾਂ ਨੂੰ ਪੂਰੀ ਇਮਾਨਦਾਰੀ ਅਤੇ ਜਨੂੰਨ ਨਾਲ ਤੁਹਾਡੇ ਲਈ ਲਿਆ ਰਿਹਾ ਹਾਂ।
View this post on Instagram
ਬਾਦਸ਼ਾਹ ਨੇ ਅੱਗੇ ਲਿਖਿਆ ਕਿ ਉਹ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਚ ਕੁਝ ਅਹਿਮ ਬਦਲਾਅ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਲਈ ਉਹ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਵੀ ਕਦਮ ਚੁੱਕੇਣਗੇ। ਰੈਪਰ ਦੇ ਅਨੁਸਾਰ, ਤਬਦੀਲੀ ਦੀ ਪ੍ਰਕਿਰਿਆ ਵਿੱਚ ਕੁਝ ਦਿਨ ਲੱਗਣਗੇ ਅਤੇ ਤਬਦੀਲੀਆਂ ਸਾਰੇ ਪਲੇਟਫਾਰਮਾਂ 'ਤੇ ਦਿਖਾਈ ਦੇਣਗੀਆਂ। ਉਸਨੇ ਇਸ ਪ੍ਰਕਿਰਿਆ ਦੌਰਾਨ ਸਬਰ ਰੱਖਣ ਦੀ ਬੇਨਤੀ ਕੀਤੀ ਹੈ। ਰੈਪਰ ਨੇ ਨਿਮਰਤਾ ਨਾਲ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।