Tiger Nageswara Rao OTT Release: ਰਵੀ ਤੇਜਾ ਦੀ ਫਿਲਮ ਕਰ ਰਹੀ ਬੰਪਰ ਕਮਾਈ, OTT 'ਤੇ ਕਦੋਂ ਅਤੇ ਕਿੱਥੇ ਹੋਵੇਗੀ ਰਿਲੀਜ਼, ਜਾਣੋ
Tiger Nageswara Rao OTT release: ਰਵੀ ਤੇਜਾ ਨੇ 'ਟਾਈਗਰ ਨਾਗੇਸ਼ਵਰ ਰਾਓ' ਨਾਲ ਪੈਨ ਇੰਡੀਆ 'ਚ ਡੈਬਿਊ ਕੀਤਾ ਹੈ। ਇਹ ਫਿਲਮ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ
Tiger Nageswara Rao OTT release: ਰਵੀ ਤੇਜਾ ਨੇ 'ਟਾਈਗਰ ਨਾਗੇਸ਼ਵਰ ਰਾਓ' ਨਾਲ ਪੈਨ ਇੰਡੀਆ 'ਚ ਡੈਬਿਊ ਕੀਤਾ ਹੈ। ਇਹ ਫਿਲਮ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਫਿਲਮ ਨੇ ਪਹਿਲੇ ਦਿਨ 8 ਕਰੋੜ ਰੁਪਏ ਦੀ ਬੰਪਰ ਕਮਾਈ ਵੀ ਕੀਤੀ ਹੈ। ਇਸ ਦੌਰਾਨ ਫਿਲਮ ਦੀ OTT ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਆਓ ਜਾਣਦੇ ਹਾਂ ਰਵੀ ਤੇਜਾ ਦੀ ਦਮਦਾਰ ਅਦਾਕਾਰੀ ਵਾਲੀ ਫਿਲਮ 'ਟਾਈਗਰ ਨਾਗੇਸ਼ਵਰ ਰਾਓ' OTT ਪਲੇਟਫਾਰਮ 'ਤੇ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ।
OTT 'ਤੇ 'ਟਾਈਗਰ ਨਾਗੇਸ਼ਵਰ ਰਾਓ' ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ?
ਰਵੀ ਤੇਜਾ ਦੇ 'ਟਾਈਗਰ ਨਾਗੇਸ਼ਵਰ ਰਾਓ' ਦੇ OTT ਵੇਰਵੇ ਵੀ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪ੍ਰਮੁੱਖ OTT Amazon Prime Video ਨੇ 'ਟਾਈਗਰ ਨਾਗੇਸ਼ਵਰ ਰਾਓ' ਦੇ ਡਿਜੀਟਲ ਸਟ੍ਰੀਮਿੰਗ ਰਾਈਟਸ ਖਰੀਦ ਲਏ ਹਨ। ਇਸ ਦੀ ਸਟ੍ਰੀਮਿੰਗ ਤੇਲਗੂ ਸਮੇਤ ਸਾਰੀਆਂ ਭਾਸ਼ਾਵਾਂ 'ਚ ਹੋਵੇਗੀ। ਹਾਲਾਂਕਿ, ਟਾਈਗਰ ਨਾਗੇਸ਼ਵਰ ਰਾਓ ਨੂੰ ਥੀਏਟਰਿਕ ਰਿਲੀਜ਼ ਤੋਂ ਬਾਅਦ 8 ਹਫ਼ਤਿਆਂ ਤੱਕ OTT 'ਤੇ ਸਟ੍ਰੀਮ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ Amazon Prime Video ਦੇ ਨਾਲ ਸਮਝੌਤਾ ਕੀਤਾ ਹੈ। ਅਜਿਹੀਆਂ ਖਬਰਾਂ ਵੀ ਹਨ ਕਿ ਟਾਈਗਰ ਨਾਗੇਸ਼ਵਰ ਰਾਓ ਨੂੰ ਇਸ ਸਾਲ ਕ੍ਰਿਸਮਸ ਦੇ ਤੋਹਫੇ ਵਜੋਂ OTT 'ਤੇ ਸਟ੍ਰੀਮ ਕੀਤਾ ਜਾਵੇਗਾ।
'ਟਾਈਗਰ ਨਾਗੇਸ਼ਵਰ ਰਾਓ' ਦੀ ਸਟਾਰ ਕਾਸਟ?
'ਟਾਈਗਰ ਨਾਗੇਸ਼ਵਰ ਰਾਓ' 'ਚ ਰਵੀ ਤੇਜਾ ਨਾਲ ਕ੍ਰਿਤੀ ਸੈਨਨ ਦੀ ਭੈਣ ਨੁਪੁਰ ਸੈਨਨ ਮੁੱਖ ਭੂਮਿਕਾ 'ਚ ਹੈ। ਦਿਲਚਸਪ ਗੱਲ ਇਹ ਹੈ ਕਿ ਕ੍ਰਿਤੀ ਦੀ ਫਿਲਮ ਗਣਪਤ ਵੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਦੋਹਾਂ ਭੈਣਾਂ ਦੀਆਂ ਫਿਲਮਾਂ ਦੀ ਕਮਾਈ 'ਚ ਕਾਫੀ ਫਰਕ ਹੈ। ਕ੍ਰਿਤੀ ਦੀ ਗਣਪਤ ਆਪਣੀ ਰਿਲੀਜ਼ ਦੇ ਦੋ ਦਿਨਾਂ 'ਚ ਸਿਰਫ 4.86 ਕਰੋੜ ਰੁਪਏ ਹੀ ਇਕੱਠੀ ਕਰ ਸਕੀ ਹੈ। ਉਥੇ ਹੀ ਨੂਪੁਰ ਸੈਨਨ ਦੀ 'ਟਾਈਗਰ ਨਾਗੇਸ਼ਵਰ ਰਾਓ' ਨੇ ਰਿਲੀਜ਼ ਦੇ ਦੋ ਦਿਨਾਂ 'ਚ 13 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।
ਦੱਸ ਦੇਈਏ ਕਿ ‘ਟਾਈਗਰ ਨਾਗੇਸ਼ਵਰ ਰਾਓ’ ਦਾ ਨਿਰਦੇਸ਼ਨ ਵਾਮਸੀ ਨੇ ਕੀਤਾ ਹੈ। ਫਿਲਮ 'ਚ ਰਵੀ ਅਤੇ ਨੂਪੁਰ ਤੋਂ ਇਲਾਵਾ ਗਾਇਤਰੀ ਭਾਰਦਵਾਜ, ਅਨੁਪਮ ਖੇਰ, ਰੇਣੂ ਦੇਸਾਈ, ਜਿਸ਼ੂ ਸੇਨਗੁਪਤਾ ਅਤੇ ਮੁਰਲੀ ਸ਼ਰਮਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਤਾਮਿਲ, ਹਿੰਦੀ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਈ ਹੈ।