ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ ਦੀ ਪੀੜ੍ਹੀ ਦੇ ਸਿਰ ਚੜ੍ਹ ਬੋਲਦੀ ਹੈ ਪਰ ਇੱਕ ਹੀਰੋਇਨ ਅਜਿਹੀ ਹੈ ਜਿਸ ਨੂੰ ਰੇਖਾ ਆਪਣੇ ਤੋਂ ਵੀ ਵੱਧ ਬਿਹਤਰ ਮੰਨਦੀ ਹੈ।


ਸਮਿਤਾ ਪਾਟਿਲ ਮੈਮੋਰੀਅਲ ਪੁਰਸਕਾਰ ਹਾਸਲ ਕਰ ਚੁੱਕੀ ਦਿੱਗਜ ਅਭਿਨੇਤਰੀ ਰੇਖਾ ਆਪਣੇ ਮੁਕਾਬਲੇ ਸਮਿਤਾ ਪਾਟਿਲ ਨੂੰ ਕਿਤੇ ਵੱਧ ਬਿਹਤਰ ਮੰਨਦੀ ਹੈ। ਰੇਖਾ ਨੂੰ ਸ਼ਨੀਵਾਰ ਦੀ ਰਾਤ ਸਿਨੇਮਾ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ।


 

ਉਨ੍ਹਾਂ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੈਨੂੰ ਸਮਿਤਾ ਪਾਟਿਲ ਦੇ ਨਾਮ 'ਤੇ ਪੁਰਸਕਾਰ ਮਿਲਿਆ ਹੈ। ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਭ ਨੇ ਬਹੁਤ ਹੀ ਚੰਗਾ ਕੀਤਾ ਹੈ ਕਿ ਮੈਨੂੰ ਤੁਸੀਂ ਪਹਿਲਾ ਸਮਿਤਾ ਪਾਟਿਲ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਿਰਫ ਮੈਨੂੰ ਹੀ ਇਹ ਪੁਰਸਕਾਰ ਹਾਸਲ ਕਰਨ ਦਾ ਅਧਿਕਾਰ ਹੈ।"

ਆਪਣੀ ਟਿੱਪਣੀ ਨੂੰ ਸਪਸ਼ਟ ਕਰਦਿਆਂ ਰੇਖਾ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਦੀ (ਸਮਿਤਾ ਪਾਟਿਲ) ਫਿਲਮ ਜਗਤ ਨੂੰ ਦਿੱਤੀ ਗਈ ਵਧੀਆ ਸੇਵਾ ਦਾ ਪ੍ਰਤੀਕ ਹੈ। ਉਨ੍ਹਾਂ ਦੀ ਐਕਟਿੰਗ ਸਮਰੱਥਾ, ਨਾਚ ਸਮਰੱਥਾ ਜਾਂ ਕੈਮਰੇ ਸਾਹਮਣੇ ਬੇਖ਼ੌਫ਼ ਆਉਣ ਦੀ ਸਮਰੱਥਾ ਜਾਂ ਭੂਮਿਕਾਵਾਂ ਨੂੰ ਚੁਣਨ ਜਾਂ ਜਿਸ ਤਰ੍ਹਾਂ ਉਹ ਹਰ ਪਲ ਜਿੱਤੀ ਸੀ ਤੇ ਜਿਸ ਤਰ੍ਹਾਂ ਇੱਕ ਸ਼ਬਦ ਕਹੇ ਬਿਨਾ ਉਹ ਆਪਣੀਆਂ ਖੂਬਸੂਰਤ ਅੱਖਾਂ ਨਾਲ ਬੋਲਦੀ ਸੀ।''

ਉਨ੍ਹਾਂ ਕਿਹਾ, "ਮੈਂ ਇਹ ਇਸ ਲਈ ਨਹੀਂ ਕਹਿ ਰਹੀ ਕਿ ਮੈਂ ਉਨ੍ਹਾਂ ਦੇ ਨਾਮ ਦਾ ਪੁਰਸਕਾਰ ਜਿੱਤਿਆ ਹੈ ਬਲਕਿ ਉਹ ਮੈਨੂੰ ਬਿਹਤਰੀਨ ਤੇ ਸ਼ਾਨਦਾਰ ਅਭਿਨੇਤਰੀ ਲੱਗਦੀ ਸੀ। ਮੈਨੂੰ ਇਹ 30 ਸਾਲ ਪਹਿਲਾਂ ਹੀ ਮਹਿਸੂਸ ਹੋ ਗਿਆ ਸੀ, ਜਦ ਮੈਂ ਸਾਰੀਆਂ ਫ਼ਿਲਮਾਂ ਦੇਖਣ ਦਾ ਫੈਸਲਾ ਕੀਤਾ ਸੀ। ਅੱਜ ਮੈਂ ਕਹਿ ਸਕਦੀ ਹਾਂ ਕਿ ਉਹ ਮੇਰੀ ਤੁਲਨਾ ਵਿੱਚ ਬਿਹਤਰ ਅਭਿਨੇਤਰੀ ਸੀ।''