ਮੁੰਬਈ: ਬੈਂਕਾਕ ਵਿੱਚ ਹੋ ਰਿਹਾ ਇਸ ਸਾਲ ਦਾ ਆਈਫਾ ਔਡੀਅੰਸ ਲਈ ਬੇਹੱਦ ਖਾਸ ਹੈ। ਇਸ ‘ਚ ਸਭ ਤੋਂ ਖਾਸ ਬਾਲੀਵੁੱਡ ਦੀ ਐਵਰਗ੍ਰੀਨ ਐਕਟਰਸ ਰੇਖਾ ਦੀ ਸਟੇਜ ਪ੍ਰਫੋਰਮੈਂਸ ਹੈ। ਜੀ ਹਾਂ, ਆਈਫਾ ‘ਚ ਰੇਖਾ ਨੇ 20 ਸਾਲ ਬਾਅਦ ਆਪਣੇ ਫੈਨਸ ਨੂੰ ਨਾਯਾਬ ਤੋਹਫਾ ਦਿੱਤਾ ਹੈ। ਜਦੋਂ ਤੋਂ ਫੈਨਸ ‘ਚ ਖ਼ਬਰ ਆਈ ਹੈ ਕਿ ਰੇਖਾ ਐਵਰਾਡ ਨਾਈਟ `ਚ ਸਟੇਜ ‘ਤੇ ਪ੍ਰਫੋਰਮ ਕਰ ਰਹੀ ਹੈ ਤਾਂ ਉਤਸ਼ਾਹ ਦੁੱਗਣਾ ਹੋ ਗਿਆ। ਅਜਿਹੇ ‘ਚ ਹੁਣ ਸੋਸ਼ਲ ਮੀਡੀਆ ‘ਤੇ ਰੇਖਾ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਉਹ ਪ੍ਰਫੋਰਮ ਕਰਦੀ ਨਜ਼ਰ ਆ ਰਹੀ ਹੈ।

https://www.instagram.com/p/Bkb73sqhjOj/?taken-by=rekha_the_diva

ਰੇਖਾ ਨੇ ਇਸ ਐਵਰਾਡ ਸ਼ੋਅ ‘ਚ ‘ਇੰਨ ਆਂਖੋ ਕੀ ਮਸਤੀ,,’, ‘ਪਿਆਰ ਕੀਆ ਤੋ ਡਰਨਾ ਕਿਆ?,,’ ਤੇ ‘ਸਲਾਮ-ਏ-ਇਸ਼ਕ’ ਜਿਹੇ ਕਲਾਸੀਕਲ ਗਾਣਿਆਂ ‘ਤੇ ਡਾਂਸ ਕੀਤਾ। ਸਭ ਤੋਂ ਵੱਧ ਉਤਸ਼ਾਹ ਵਾਲੀ ਗੱਲ ਹੈ ਕਿ ਇਸ ਆਈਫਾ ‘ਚ ਰੇਖਾ ਨੇ 20 ਸਾਲ ਬਾਅਦ ਡਾਂਸ ਕੀਤਾ ਹੈ।

https://www.instagram.com/p/BkbOXMABQ9N/?taken-by=rekha_the_diva

ਰੇਖਾ ਦੀ ਪ੍ਰਫੋਰਮੈਂਸ ਜਿਵੇਂ ਹੀ ਸ਼ੁਰੂ ਹੋਣੀ ਸੀ ਤਾਂ ਸੈਲੀਬ੍ਰਿਟੀ ਵੀ ਆਪਣੇ ਆਪ ਨੂੰ ਤਾੜੀਆਂ ਮਾਰਨ ਤੇ ਹੂਟਿੰਗ ਤੋਂ ਰੋਕ ਨਹੀਂ ਪਾਏ। ਇੰਨੇ ਸਾਲ ਬਾਅਦ ਵੀ ਰੇਖਾ ਦੇ ਮਿਜਾਜ਼, ਉਹੀ ਅਦਾਵਾਂ ਤੇ ਤੁਹੀ ਖੂਬਸੂਰਤੀ ਦੇਖ ਕੇ ਫੈਨਸ ਹੈਰਾਨ ਹੋ ਗਏ।

https://www.instagram.com/p/Bkb2egYB2pm/?taken-by=rekha_the_diva

ਆਈਫਾ ਦੀ ਸਟੇਜ `ਤੇ ਰੇਖਾ ਲਾਈਟ ਗੋਲਡਨ ਤੇ ਪਿੰਕ ਕਲਰ ਦੇ ਅਨਾਰਕਲੀ ਸੂਟ ‘ਚ ਆਈ। ਇਸ ਲਈ ਰੇਖਾ ਦਾ ਵੈਲਕਮ ਸਭ ਨੇ ਖੜ੍ਹੇ ਹੋ ਕੇ ਸਵੈਗ ਨਾਲ ਕੀਤਾ। 63 ਸਾਲ ਦੀ ਰੇਖਾ ਨੇ ਪੁਰਾਣੇ ਸੁਪਰਹਿੱਟ ਗਾਣਿਆਂ ‘ਤੇ ਡਾਂਸ ਕਰਕੇ 70ਵਿਆਂ ਦੀ ਯਾਦ ਦਵਾ ਦਿੱਤੀ। ਇਸ ਇਵੈਂਟ ‘ਚ ਰੇਖਾ ਦੀ ਪ੍ਰਫੋਰਮੈਂਸ ਸੁਰਖੀਆਂ ‘ਚ ਆ ਗਈ।

https://www.instagram.com/p/BkbLXksB4Kt/?taken-by=rekha_the_diva

ਰੇਖਾ ਦੀ ਪ੍ਰਫੋਰਮੈਂਸ ਤੋਂ ਬਾਅਦ ਬਾਲੀਵੁੱਡ ਦੇ ਕਈ ਸਟਾਰਸ ਰਣਬੀਰ ਕਪੂਰ, ਅਰਜੁਨ ਕਪੂਰ, ਕਰਨ ਜੌਹਰ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਵਰੁਣ ਧਵਨ, ਕਾਰਤਿਕ ਆਰੀਅਨ, ਕ੍ਰਿਤੀ ਸੇਨਨ, ਸ਼ਰਧਾ ਕਪੂਰ, ਦੀਆ ਮਿਰਜਾ ਤੇ ਯੁਲੀਆ ਵੰਤੂਰ ਨੇ ਰੇਖਾ ਨੂੰ ਸਟੇਜ ‘ਤੇ ਹੀ ਜ਼ਬਰਦਸਤ ਪ੍ਰਫੋਰਮੈਂਸ ਲਈ ਮੁਬਾਰਕ ਦਿੱਤੀ।