(Source: ECI/ABP News)
Actor: ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਔਰਤ ਨੂੰ ਡੰਡਿਆਂ ਨਾਲ ਕੁੱਟਿਆ, ਵੱਢਿਆ ਕੰਨ, ਫਿਰ ਕੁੱਤੇ ਮੁਹਰੇ ਸੁੱਟਿਆ
Renukaswamy Murder Case: ਸਾਉਥ ਸੁਪਰਸਾਟਰ ਦਰਸ਼ਨ ਇਨ੍ਹੀਂ ਦਿਨੀਂ ਜੇਲ੍ਹ ਦੀ ਹਵਾ ਖਾ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਉੱਪਰ ਕਤਲ ਵਰਗੇ ਘਿਨੌਣੇ ਦੋਸ਼ ਲੱਗੇ ਹਨ। ਦਰਅਸਲ, ਇਨ੍ਹੀਂ ਦਿਨੀਂ ਰੇਣੁਕਾਸਵਾਮੀ ਹੱਤਿਆ
![Actor: ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਔਰਤ ਨੂੰ ਡੰਡਿਆਂ ਨਾਲ ਕੁੱਟਿਆ, ਵੱਢਿਆ ਕੰਨ, ਫਿਰ ਕੁੱਤੇ ਮੁਹਰੇ ਸੁੱਟਿਆ Renuka Swamy murder case: ear cut off, testicles damaged, dog had eaten parts of body details inside Actor: ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਔਰਤ ਨੂੰ ਡੰਡਿਆਂ ਨਾਲ ਕੁੱਟਿਆ, ਵੱਢਿਆ ਕੰਨ, ਫਿਰ ਕੁੱਤੇ ਮੁਹਰੇ ਸੁੱਟਿਆ](https://feeds.abplive.com/onecms/images/uploaded-images/2024/06/20/46b3253e2f5f39f190a49d010d7c0bed1718892081210709_original.jpg?impolicy=abp_cdn&imwidth=1200&height=675)
Renukaswamy Murder Case: ਸਾਉਥ ਸੁਪਰਸਾਟਰ ਦਰਸ਼ਨ ਇਨ੍ਹੀਂ ਦਿਨੀਂ ਜੇਲ੍ਹ ਦੀ ਹਵਾ ਖਾ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਉੱਪਰ ਕਤਲ ਵਰਗੇ ਘਿਨੌਣੇ ਦੋਸ਼ ਲੱਗੇ ਹਨ। ਦਰਅਸਲ, ਇਨ੍ਹੀਂ ਦਿਨੀਂ ਰੇਣੁਕਾਸਵਾਮੀ ਹੱਤਿਆ ਕਾਂਡ ਲਗਾਤਾਰ ਸੁਰਖੀਆਂ 'ਚ ਹੈ। ਇਸ ਕਤਲ ਰਹੱਸ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਜੋ ਅਪਡੇਟ ਸਾਹਮਣੇ ਆਇਆ ਹੈ, ਉਸ ਨੂੰ ਪੜ੍ਹ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ।
ਹਾਲਾਂਕਿ, ਇਸ ਵਿੱਚ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਇਨਸਾਨ ਹੀ ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਗਿਆ, ਤਾਂ ਫਿਰ ਭਲਾ ਕੀ ਰਹਿ ਜਾਂਦਾ ਹੈ? ਦਰਅਸਲ, ਰੇਣੁਕਾਸਵਾਮੀ ਕਤਲ ਕੇਸ ਵਿੱਚ ਪੋਸਟਮਾਰਟਮ ਰਿਪੋਰਟ ਆ ਗਈ ਹੈ, ਜਿਸ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ।
ਪੋਸਟਮਾਰਟਮ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ
ਹਾਲ ਹੀ ਵਿੱਚ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦਰਸ਼ਨ ਦੇ ਫੈਨ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੀ ਹਾਂ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਣੁਕਾਸਵਾਮੀ ਨੂੰ ਪਹਿਲਾਂ ਬੰਨ੍ਹਿਆ ਗਿਆ ਅਤੇ ਫਿਰ ਡੰਡਿਆਂ ਨਾਲ ਕੁੱਟਿਆ ਗਿਆ। ਇੰਨਾ ਹੀ ਨਹੀਂ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਗੰਭੀਰ ਸੱਟਾਂ ਅਤੇ ਸਦਮੇ ਕਾਰਨ ਰੇਣੂਕਾ ਦੀ ਮੌਤ ਹੋ ਗਈ। ਇੰਨਾ ਹੀ ਨਹੀਂ, ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤਾ ਦੇ ਅੰਡਕੋਸ਼ ਫਟ ਗਏ ਅਤੇ ਉਸ ਦਾ ਇਕ ਕੰਨ ਵੀ ਗਾਇਬ ਸੀ। ਦੱਸ ਦੇਈਏ ਕਿ ਰੇਣੂਕਾ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਦੇ ਇੱਕ ਨਾਲੇ ਵਿੱਚ ਮਿਲੀ ਸੀ ਅਤੇ ਉਸਦਾ ਚਿਹਰਾ ਵੀ ਕੁੱਤਿਆਂ ਨੇ ਅੱਧਾ ਖਾ ਲਿਆ ਸੀ।
8 ਜੂਨ ਨੂੰ ਕੀ ਹੋਇਆ?
ਇਸ ਦੇ ਨਾਲ ਹੀ ਇਸ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਪਵਿੱਤਰਾ ਗੌੜਾ ਬਾਰੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਦੋਵਾਂ ਅਦਾਕਾਰਾਂ (ਦਰਸ਼ਨ ਅਤੇ ਪਵਿੱਤਰਾ) ਨੇ ਰੇਣੂਕਾ ਸਵਾਮੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਰਿਮਾਂਡ ਕਾਪੀ ਅਨੁਸਾਰ ਇਸ ਮਾਮਲੇ ਵਿੱਚ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਰਸ਼ਨ ਦੇ ਕਹਿਣ ’ਤੇ 8 ਜੂਨ ਨੂੰ ਰੇਣੂਕਾ ਨੂੰ ਚਿੱਤਰਦੁਰਗਾ ਵਿੱਚ ਅਗਵਾ ਕੀਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)