ਮੁੰਬਈ: ਬੇਬਾਕ ਰਾਇ ਲਈ ਜਾਣੀ ਜਾਣ ਵਾਲੀ ਰਿਚਾ ਚੱਢਾ ਨੇ ਕਿਹਾ ਹੈ ਕਿ ਉਹ ਕਿਸੇ ਸਿਆਸੀ ਦਲ ਦੀ ਏਜੰਟ ਨਹੀਂ ਹੈ। ਦਰਅਸਲ, ਹਾਲ ਹੀ ਵਿੱਚ ਰਿਚਾ ਕੋਲੋਂ ਇੱਕ ਈਵੇਂਟ ਦੌਰਾਨ ਪੁੱਛਿਆ ਗਿਆ ਸੀ ਕਿ ਕੁਝ ਲੋਕ ਉਸ ਨੂੰ ਦੇਸ਼ ਵਿਰੋਧੀ ਕਹਿੰਦੇ ਹਨ ਤੇ ਇਸ ਬਾਰੇ ਉਸ ਦੀ ਰਾਏ ਪੁੱਛੀ ਗਈ ਸੀ।

ਇਸ ਬਾਰੇ ਜਵਾਬ ਦਿੰਦਿਆਂ ਰਿਚਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸਰਕਾਰ ਜ਼ਰੂਰੀ ਤੌਰ ’ਤੇ ਇੱਕ ਸੇਵਕ ਦੀ ਭੂਮਿਕਾ ਵਿੱਚ ਹੁੰਦੀ ਹੈ ਤੇ ਉਸ ਨੂੰ ਇਸ ਦੀ ਯਾਦ ਦਵਾਉਣ ਦੀ ਲੋੜ ਹੈ। ਇਹ ਕਿਸੇ ਦਾ ਵਿਰੋਧੀ ਹੋਣ ਸਬੰਧੀ ਨਹੀਂ ਹੈ, ਬਲਕਿ ਵਿਕਾਸ ਤੇ ਏਕਤਾ ਸਮਰਥਕ ਹੋਣ ਸਬੰਧੀ ਦੇਸ਼ ਦੇ ਅਸਿਤਤਵ ਦੇ ਸੰਮੇ ਸਮੇਂ ਦੇ ਉਦੇਸ਼ਾਂ ਵੱਲ ਦੇਖਣ ਸਬੰਧੀ ਹੈ।

https://www.instagram.com/p/Bkj6kLfBjuM/?utm_source=ig_embed
ਉਸ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੇ ਕੋਈ ਖ਼ਾਸ ਪਾਰਟੀ ਸੱਤਾ ਵਿੱਚ ਹੈ ਤਾਂ ਤਦ ਹੀ ਅਸੀਂ ਉਸ ਦੀ ਆਲੋਚਨਾ ਕਰਾਂਗੇ ਤੇ ਜੇ ਕੋਈ ਦੂਜੀ ਪਾਰਟੀ ਹੈ ਤਾਂ ਅਸੀਂ ਉਸ ਦੀ ਆਲੋਚਨਾ ਨਹੀਂ ਕਰਾਂਗੇ। ਉਸ ਨੇ ਕਿਹਾ ਕਿ ਉਹ ਕਿਸੇ ਸਿਆਸੀ ਦਲ ਦੀ ਏਜੰਟ ਨਹੀਂ ਹੈ। ਉਸ ਮੁਤਾਬਕ ਸਿਆਸੀ ਦਲ, ਇੱਕ ਵਿਅਕਤੀ, ਇੱਕ ਵਿਚਾਰ ਪ੍ਰਕਿਰਿਆ, ਇੱਕ ਧਰਮ ਜਾਂ ਸੰਸਥਾ ਨੂੰ ਦੇਸ਼ ਨਾਲ ਨਹੀਂ ਸਮਝਿਆ ਜਾ ਸਕਦਾ।

ਦੱਸਿਆ ਜਾਂਦਾ ਹੈ ਕਿ ਰਿਚਾ ਨੇ ਟਵਿੱਟਰ ’ਤੇ ਹਿੰਦੂ ਸਮਰਥਕਾਂ ’ਤੇ ਆਪਣੀ ਰਾਇ ਪ੍ਰਗਟ ਕੀਤੀ ਸੀ, ਜਿਸ ਲਈ ਇਸ ਨੂੰ ਬਲਾਤਕਾਰ ਤੇ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਸੀ। (ਏਜੰਸੀ ਇਨਪੁਟ)

https://www.instagram.com/p/BjRZMLxht3p/?utm_source=ig_embed