ਮੁੰਬਈ: ਫ਼ਿਲਮ-ਮੇਕਰ ਤਿਗਮਾਂਸ਼ੂ ਧੂਲੀਆ ਦੀ ‘ਸਾਹਿਬ ਬੀਵੀ ਔਰ ਗੈਂਗਸਟਰ’ ਫ੍ਰੈਂਚਾਈਜ਼ੀ ਦੀ ਤੀਜੀ ਫ਼ਿਲਮ ‘ਸਾਹਿਬ ਬੀਵੀ ਔਰ ਗੈਂਗਸਟਰ 3’ ਦਾ ਟ੍ਰੇਲਰ 30 ਜੂਨ ਨੂੰ ਰਿਲੀਜ਼ ਹੋਣ ਵਾਲਾ ਹੈ। ਫ਼ਿਲਮ ‘ਚ ਇਸ ਵਾਰ ਬਾਲੀਵੁੱਡ ਦੇ ਬਾਬਾ ਸੰਜੇ ਦੱਤ ਦੀ ਐਂਟਰੀ ਹੋ ਰਹੀ ਹੈ। ਇਹ ਫ੍ਰੈਂਚਾਈਜ਼ੀ ਰਜਵਾੜੇ, ਕ੍ਰਾਈਮ ਅਤੇ ਪਾਲੀਟਿਕਸ ਦੀਆਂ ਵੱਖਰੀ ਕਹਾਣੀਆਂ ਬਣਾਉਨ ਲਈ ਫੇਮਸ ਹੈ।

 

ਇਸ ਫ੍ਰੈਂਚਾਇਜ਼ੀ ਦੇ ਸ਼ੋਕੀਨ ਅਤੇ ਤਿਗਮਾਂਸ਼ੂ ਦੀ ਫ਼ਿਲਮਾਂ ਨੂੰ ਪਸੰਦ ਕਰਨ ਵਾਲੇ ਫੈਨਸ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਜੀ ਹਾਂ, ‘ਸਾਹਿਬ ਬੀਵੀ ਔਰ ਗੈਂਗਸਟਰ’ ਫ਼ਿਲਮ ਦਾ ਤੀਜਾ ਪਾਰਟ ਬਣ ਗਿਆ ਹੈ ਜਿਸ ਦਾ ਟ੍ਰੇਲਰ 30 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

[embed]https://twitter.com/taran_adarsh/status/1012355221748502528[/embed]

ਫ਼ਿਲਮ ‘ਭੂਮੀ’ ਤੋਂ ਬਾਅਦ ਇਹ ਸੰਜੇ ਦੱਤ ਦੀ ਦੂਜੀ ਫ਼ਿਲਮ ਹੈ। ‘ਭੂਮੀ’ ਤਾਂ ਕੋਈ ਖਾਸ ਧਮਾਕਾ ਨਹੀਂ ਕਰ ਪਾਈ ਪਰ ਇਸ ਫ਼ਿਲਮ ਤੋਂ ਸੰਜੇ ਦੱਤ ਦੇ ਫੈਨਜ਼ ਨੂੰ ਕਾਫੀ ਉਮੀਦਾਂ ਹਨ। ਫ਼ਿਲਮ ਦੀ ਕਹਾਣੀ ਰਾਜਾ ਦਾ ਕਿਰਦਾਰ ਪਲੇ ਕਰ ਚੁੱਕੇ ਐਕਟਰ ਜਿੰਮੀ ਸ਼ੇਰਗਿੱਲ, ਉਸ ਦੀ ਵਾਈਫ ਤੇ ਇੱਕ ਵਿਲੇਨ ਦੇ ਆਲੇ ਦੁਆਲੇ ਘੁੰਮਦੀ ਹੈ। ਜਿੰਮੀ ਫ਼ਿਲਮ ਦੇ ਹਰ ਪਾਰਟ ਦਾ ਹਿੱਸਾ ਰਹੇ ਹਨ।



‘ਸਾਹਿਬ ਬੀਵੀ ਔਰ ਗੈਂਗਸਟਰ 3’ ‘ਚ ਸੰਜੇ ਦੱਤ ਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਮਾਹੀ ਗਿੱਲ, ਚਿਤ੍ਰਾਗੰਧਾ ਸਿੰਘ ਅਤੇ ਸੋਹਾ ਅਲੀ ਖ਼ਾਨ ਮੁੱਖ ਕਿਰਦਾਰ ਪਲੇਅ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਯਾਨੀ 29 ਜੂਨ ਨੂੰ ਸੰਜੇ ਦੱਤ ਦੀ ਲਾਈਫ ‘ਤੇ ਬਣੀ ਫ਼ਿਲਮ ‘ਸੰਜੂ’ ਵੀ ਰਿਲੀਜ਼ ਹੋ ਗਈ ਹੈ।