Rishi Kapoor Birthday Special: ਆਪਣੇ ਹੀ ਵਿਆਹ 'ਚ ਬੇਹੋਸ਼ ਹੋ ਗਏ ਸਨ ਰਿਸ਼ੀ ਕਪੂਰ, ਨੀਤੂ ਸਿੰਘ ਦਾ ਹੋਇਆ ਸੀ ਇਹ ਹਾਲ
ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਜੋੜੀ ਪਹਿਲੀ ਵਾਰ ਫ਼ਿਲਮ ਜ਼ਹਿਰੀਲਾ ਇਨਸਾਨ 'ਚ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋ ਗਈ।
ਮੁੰਬਈ: ਬਾਲੀਵੁੱਡ ਅਦਾਕਾਰਾ ਰਿਸ਼ੀ ਕਪੂਰ ਇਸ ਦੁਨੀਆਂ 'ਚ ਨਹੀਂ ਰਹੇ ਪਰ ਉਨ੍ਹਾਂ ਦੇ ਫੈਨਜ਼ ਦੇ ਦਿਲਾਂ 'ਚ ਅੱਜ ਵੀ ਉਨ੍ਹਾਂ ਲਈ ਪਿਆਰ ਜ਼ਿੰਦਾ ਹੈ। ਉਨ੍ਹਾਂ ਦੇ ਵਿਆਹ ਨਾਲ ਜੁੜਿਆ ਇਕ ਬੇਹੱਦ ਦਿਲਚਸਪ ਕਿੱਸਾ ਤਹਾਨੂੰ ਸੁਣਾਉਣ ਜਾ ਰਹੇ ਹਾਂ। ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਜੋੜੀ ਫੇਵਰੇਟ ਜੋੜੀ ਸੀ।
ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਜੋੜੀ ਪਹਿਲੀ ਵਾਰ ਫ਼ਿਲਮ ਜ਼ਹਿਰੀਲਾ ਇਨਸਾਨ 'ਚ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋ ਗਈ। ਇਸ ਫ਼ਿਲਮ 'ਚ ਰਿਸ਼ੀ ਤੇ ਨੀਤੂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ਕੀਤੀਆਂ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲਗਈ ਤੇ ਫਿਰ ਉਨਾਂ ਦੇ ਇਸ਼ਕ ਦੇ ਚਰਚੇ ਹੋਣ ਲੱਗੇ। ਇਹ ਗੱਲ ਜਦੋਂ ਰਾਜਕਪੂਰ ਤਕ ਪਹੁੰਚੀ ਤਾਂ ਉਨ੍ਹਾਂ ਰਿਸ਼ੀ ਕਪੂਰ ਤੋਂ ਇਸ ਬਾਰੇ ਪੁੱਛਿਆ। ਰਾਜ ਕਪੂਰ ਨੇ ਕਿਹਾ ਜੇਕਰ ਤੁਸੀਂ ਨੀਤੂ ਨੂੰ ਪਸੰਦ ਕਰਦੇ ਹੋ ਤਾਂ ਉਨ੍ਹਾਂ ਨਾਲ ਵਿਆਹ ਕਰਵਾ ਲਓ।
ਘੋੜੀ ਚੜ੍ਹਨ ਤੋਂ ਪਹਿਲਾਂ ਹੋਏ ਬੇਹੋਸ਼
ਰਿਸ਼ੀ ਕਪੂਰ ਤੇ ਨੀਤੂ ਸਿੰਘ ਦਾ ਵਿਆਹ ਬਾਲੀਵੁੱਡ ਦੇ ਸ਼ਾਨਦਾਰ ਵਿਆਹਾਂ 'ਚੋਂ ਇਕ ਸੀ। ਉਨ੍ਹਾਂ ਦੇ ਵਿਆਹ 'ਚ ਬਹੁਤ ਸਾਰੇ ਮਹਿਮਾਨ ਸ਼ਾਮਿਲ ਹੋਏ ਸਨ। ਇਕ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਵਿਆਹ ਨਾਲ ਜੁੜਿਆ ਦਿਲਚਸਪ ਵਾਕਿਆ ਸੁਣਾਇਆ ਸੀ। ਨੀਤੂ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ 'ਚ ਉਹ ਤੇ ਰਿਸ਼ੀ ਕਪੂਰ ਦੋਵੇਂ ਹੀ ਬੇਹੋਸ਼ ਹੋ ਗਏ ਸਨ।
ਦਰਅਸਲ ਰਿਸ਼ੀ ਕਪੂਰ ਜਦੋਂ ਘੋੜੀ 'ਤੇ ਸਵਾਰ ਹੋਣ ਜਾ ਰਹੇ ਸਨ ਤਾਂ ਵਿਆਹ ਚ ਆਏ ਬੁਹਤ ਸਾਰੇ ਮਹਿਮਾਨਾਂ ਨੂੰ ਦੇਖ ਕੇ ਏਨਾ ਘਬਰਾ ਗਏ ਕਿ ਉਨ੍ਹਾਂ ਨੂੰ ਚੱਕਰ ਆ ਗਿਆ ਸੀ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ। ਓਧਰ ਰਿਸ਼ੀ ਕਪੂਰ ਨੂੰ ਘੋੜੀ 'ਤੇ ਚੜ੍ਹਨ ਤੋਂ ਪਹਿਲਾਂ ਚੱਕਰ ਆਗਿਆ ਸੀ ਤੇ ਦੂਜੇ ਪਾਸੇ ਨੀਤੂ ਸਿੰਘ ਭਾਰੀ ਭਰਕਮ ਲਹਿੰਗਾ ਸਾਂਭਦਿਆਂ ਏਨਾ ਥੱਕ ਗਈ ਕਿ ਉਹ ਵੀ ਬੇਹੋਸ਼ ਹੋ ਗਈ।