ਕਮਾਈ ਦੀ ਰਿਕਾਰਡ ਬਣਾ ਰਹੀ ਫਿਲਮ 'RRR', 100 ਕਰੋੜ ਦੀ ਕਮਾਈ ਕਰਨ ਵਾਲੀ ਹੋਏਗੀ ਤੀਜੀ ਫ਼ਿਲਮ
ਐਸਐਸ ਰਾਜਮੌਲੀ ਦੀ ਬਹੁਤ ਚਰਚਿਤ ਫ਼ਿਲਮ 'RRR' 25 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਰਿਲੀਜ਼ ਦੇ ਸਿਰਫ਼ 5 ਦਿਨਾਂ 'ਚ ਹੁਣ ਇਸ ਦਾ ਹਿੰਦੀ ਵਰਜ਼ਨ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੀ ਦੌੜ 'ਚ ਹੈ।
RRR Box Office Collection day 5: ਐਸਐਸ ਰਾਜਮੌਲੀ (SS Rajamouli) ਦੀ ਬਹੁਤ ਚਰਚਿਤ ਫ਼ਿਲਮ 'RRR' 25 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਰਿਲੀਜ਼ ਦੇ ਸਿਰਫ਼ 5 ਦਿਨਾਂ 'ਚ ਹੁਣ ਇਸ ਦਾ (RRR Box office collection) ਹਿੰਦੀ ਵਰਜ਼ਨ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੀ ਦੌੜ 'ਚ ਹੈ। ਆਪਣੇ 5ਵੇਂ ਦਿਨ ਮਤਲਬ ਮੰਗਲਵਾਰ ਦੇ ਕਲੈਕਸ਼ਨ ਸਮੇਤ ਫ਼ਿਲਮ ਅੱਜ ਹੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਾਊਥ ਦੀ ਵੀ ਤੀਜੀ ਫ਼ਿਲਮ ਹੋਵੇਗੀ, ਜਿਸ ਦਾ ਹਿੰਦੀ ਵਰਜ਼ਨ ਇੰਨਾ ਵੱਡਾ ਕਲੈਕਸ਼ਨ ਇਕੱਠਾ ਕਰਕੇ ਇਤਿਹਾਸ ਰਚੇਗਾ। ਇਸ ਤੋਂ ਪਹਿਲਾਂ 'ਬਾਹੂਬਲੀ' (Bahubali) ਤੇ 'ਪੁਸ਼ਪਾ' (Pushpa) ਨੇ ਕਮਾਲ ਕਰ ਵਿਖਾਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ 'RRR' ਦੇ ਹਿੰਦੀ ਵਰਜ਼ਨ ਨੇ ਸਿਰਫ਼ 4 ਦਿਨਾਂ 'ਚ ਮਤਲਬ ਸੋਮਵਾਰ ਤੱਕ 91.05 ਕਰੋੜ ਦੀ ਕਮਾਈ ਕਰ ਲਈ ਸੀ। ਹੁਣ ਇਸ ਦੇ ਪੰਜਵੇਂ ਦਿਨ ਮਤਲਬ ਮੰਗਲਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਨੇ 15-16 ਕਰੋੜ ਰੁਪਏ ਕਮਾ ਲਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ। ਇਸ ਦੇ ਨਾਲ ਹੀ ਹਾਲੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਦੇ ਕਲੈਕਸ਼ਨ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਫ਼ਿਲਮ ਦਾ ਹਿੰਦੀ ਵਰਜ਼ਨ (RRR Hindi Version Box office collection) 106.50-107.50 ਕਰੋੜ ਦਾ ਕਲੈਕਸ਼ਨ ਕਰ ਲਵੇਗਾ।
ਜੇਕਰ ਹੁਣ ਤੱਕ ਦੇ ਹਿੰਦੀ ਵਰਜ਼ਨ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 19 ਕਰੋੜ, ਦੂਜੇ ਦਿਨ ਸ਼ਨੀਵਾਰ 24 ਕਰੋੜ, ਤੀਜੇ ਦਿਨ ਐਤਵਾਰ 31.50 ਕਰੋੜ ਤੇ ਚੌਥੇ ਦਿਨ ਸੋਮਵਾਰ 17 ਕਰੋੜ ਦੀ ਕਮਾਈ ਕੀਤੀ ਹੈ।
ਵਰਲਡਵਾਈਡ 600 ਕਰੋੜ ਦੇ ਨੇੜੇ RRR
ਮੀਡੀਆ ਰਿਪੋਰਟਾਂ ਮੁਤਾਬਕ 'RRR' ਨੇ 29 ਮਾਰਚ ਮੰਗਲਵਾਰ ਨੂੰ ਦੁਨੀਆਂ ਭਰ 'ਚ 70 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮ 600 ਕਰੋੜ ਦੇ ਕਰੀਬ ਪਹੁੰਚ ਗਈ ਹੈ। ਮਨੋਬਾਲਾ ਵਿਜੇਬਾਲਨ ਦੇ ਟਵੀਟ ਅਨੁਸਾਰ, "ਆਰਆਰਆਰ ਚੌਥੇ ਦਿਨ ਤੱਕ ਕੁਲੈਕਸ਼ਨ 'ਚ ਟਾਪ 'ਤੇ ਹੈ। ਸੋਮਵਾਰ ਨੂੰ ਫ਼ਿਲਮ ਦਾ ਵਰਲਡਵਾਈਡ ਕਲੈਕਸ਼ਨ 72.80 ਕਰੋੜ ਸੀ, ਜਦਕਿ ਰਾਧੇ ਸ਼ਿਆਮ ਨੇ ਪਹਿਲੇ ਸੋਮਵਾਰ ਨੂੰ 72.41 ਕਰੋੜ, ਅੰਨਾਥੇ - 70.19 ਕਰੋੜ, ਭੀਮਲਾ ਨਾਇਕ - 61.24 ਕਰੋੜ, ਵਲੀਮਾਈ - 59.48 ਕਰੋੜ, ਪੁਸ਼ਪਾ - 57.83 ਕਰੋੜ ਦਾ ਕਲੈਕਸ਼ਨ ਕੀਤਾ ਸੀ।
ਸਾਡੀਆਂ ਫਿਲਮਾਂ ਨੇ ਰਾਸ਼ਟਰੀ ਬਾਜ਼ਾਰ 'ਚ ਤਹਿਲਕਾ ਮਚਾਇਆ - ਵਿਜੇ ਦੇਵਰਕੋਂਡਾ
ਦੱਸ ਦੇਈਏ ਕਿ ਸਾਊਥ ਐਕਟਰ ਵਿਜੇ ਦੇਵਰਕੋਂਡਾ (Vijay Deverakonda) ਨੇ ਬੀਤੇ ਦਿਨ ਹੀ ਆਪਣੀ ਅਪਕਮਿੰਗ ਫ਼ਿਲਮ 'JGM' ਦਾ ਪੁਰੀ ਜਗਨਨਾਧ ਨਾਲ ਐਲਾਨ ਕੀਤਾ ਹੈ। ਇਸ ਦੌਰਾਨ ਉਹ ਫ਼ੌਜ ਨੂੰ ਸਲਾਮੀ ਦਿੰਦੇ ਹੋਏ ਅਤੇ ਫ਼ੌਜੀ ਜਵਾਨਾਂ ਦੇ ਗੈਟਅੱਪ 'ਚ ਨਜ਼ਰ ਆਏ ਸਨ। ਇਸ ਪ੍ਰਾਜੈਕਟ ਦੇ ਮੌਕੇ 'ਤੇ ਅਦਾਕਾਰ ਨੇ ਸਿਨੇਮਾ ਦੇ ਬਦਲਦੇ ਆਯਾਮਾਂ ਦੀ ਤਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਹੁਣ ਹਾਲੀਵੁੱਡ ਸਾਡੇ ਦਰਵਾਜ਼ੇ 'ਤੇ ਦਸਤਕ ਦੇਣ ਲਈ ਮਜਬੂਰ ਹੈ।
ਵਿਜੇ ਨੇ ਕਿਹਾ ਸੀ ਕਿ'ਚੀਨ ਇਕ ਵੱਡਾ ਬਾਜ਼ਾਰ ਹੈ, ਕਿਉਂਕਿ ਇਸ 'ਚ ਇੱਕ ਵੱਡੀ ਆਬਾਦੀ ਹੈ ਜੋ ਹਾਲੀਵੁੱਡ ਨੂੰ ਵੇਖਦੀ ਹੈ। ਇਨ੍ਹਾਂ 2 ਸਾਲਾਂ 'ਚ ਬਾਹੂਬਲੀ, ਆਰਆਰਆਰ ਅਤੇ ਪੁਸ਼ਪਾ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਵੇਖਦੇ ਹੋਏ ਹਾਲੀਵੁੱਡ ਹੁਣ ਸਾਡੇ ਦਰਵਾਜ਼ੇ 'ਤੇ ਦਸਤਕ ਦੇਣ ਲਈ ਮਜਬੂਰ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਕੰਮ ਕਰੀਏ। ਹੁਣ ਉਹ ਸਾਡੀ ਮਾਰਕੀਟ 'ਚ ਆਉਣਾ ਚਾਹੁੰਦਾ ਹੈ। ਭਾਰਤੀ ਸਿਨੇਮਾ ਦੀ ਲਹਿਰ ਅੱਗੇ ਵੱਧ ਰਹੀ ਹੈ, ਜੋ ਸਾਡੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾ ਰਹੀ ਹੈ ਅਤੇ ਸਾਡੀ ਇੰਡਸਟਰੀ ਵੀ। ਇਹ ਮੇਰੇ ਵਿਚਾਰ ਹਨ।"