ਨਵੀਂ ਦਿੱਲੀ: ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਲਈ ਫੈਨਜ਼ ਬੇਹੱਦ ਕਾਹਲੇ ਹਨ। ਅਜਿਹੇ 'ਚ ਉਨ੍ਹਾਂ ਦੀ ਦਿਲਚਸਪੀ ਹੋਰ ਵਧਾਉਣ ਲਈ ਫਿਲਮ ਦੀ ਟੀਮ ਨੇ ਇੱਕ ਹੋਰ ਫੈਸਲਾ ਲਿਆ ਹੈ। ਦਰਅਸਲ ਫਿਲਮ ਬਣਾਉਣ ਵਾਲਿਆਂ ਨੇ ਫਿਲਮ ਦੇ ਸੈੱਟ 'ਤੇ ਮੋਬਾਈਲ ਫੋਨ ਲਿਆਉਣ 'ਤੇ ਪਾਬੰਦੀ ਲਾ ਦਿੱਤੀ ਹੈ।
ਇਹ ਫੈਸਲਾ ਪ੍ਰਭਾਸ ਦੇ ਫਿਲਮ ਦੇ ਲੁਕ ਲੀਕ ਹੋਣ ਤੋਂ ਬਾਅਦ ਲਿਆ ਗਿਆ ਤਾਂ ਜੋ ਮੁੜ ਅਜਿਹਾ ਨਾ ਹੋ ਸਕੇ। ਦੱਸ ਦਈਏ ਕਿ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੈਦਾਰਾਬਾਦ 'ਚ ਪੂਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਫਿਲਮ ਦਾ ਦੂਜਾ ਸ਼ੈਡਿਊਲ ਅਬੂਧਾਬੀ 'ਚ ਸ਼ੂਟ ਕੀਤਾ ਜਾਵੇਗਾ। 'ਸਾਹੋ' ਦਾ ਪਹਿਲਾ ਪੋਸਟਰ ਪ੍ਰਭਾਸ ਦੇ ਜਨਮ ਦਿਨ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ 'ਚ ਉਨ੍ਹਾਂ ਦਾ ਲੁੱਕ ਕਾਫੀ ਇੰਟੈਂਸ ਹੈ। ਇਸ ਲੁੱਕ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ।
ਇਹ ਫਿਲਮ ਸ਼ੂਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਲਾਇਮ ਲਾਈਟ 'ਚ ਬਣੀ ਹੋਈ ਹੈ। ਇਸ ਦਾ ਪਹਿਲਾ ਕਾਰਨ ਹੈ ਬਾਹੁਬਲੀ 2 ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਮਿਲੇ ਸਟਾਰਡਮ ਤੋਂ ਬਾਅਦ ਇਹ ਪ੍ਰਭਾਸ ਦੀ ਪਹਿਲੀ ਫਿਲਮ ਹੈ ਜਿਸ ਕਾਰਨ ਉਨ੍ਹਾਂ ਦੇ ਫੈਨਸ ਨੂੰ ਕਾਫੀ ਉਮੀਦਾਂ ਹਨ।