ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਤੋਂ ਹੀ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਇਸ ਦੇ ਪ੍ਰਚਾਰ ਵਿੱਚ ਜੁਟ ਗਏ ਹਨ।


[embed]https://twitter.com/aliabbaszafar/status/924857010545483776[/embed]

ਅਲੀ ਨੇ ਆਪਣੇ ਟਵਿੱਟਰ ਖਾਤੇ ਰਾਹੀਂ ਸਲਮਾਨ ਖ਼ਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸਲਮਾਨ ਮਸ਼ੀਨ ਗੰਨ ਚਲਾਉਂਦਾ ਹੋਇਆ ਦਿੱਸ ਰਿਹਾ ਹੈ। ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਤਸਵੀਰ ਵਿੱਚ ਜਿਹੜੇ ਹਥਿਆਰ ਨੂੰ ਚਲਾ ਰਿਹਾ ਹੈ, ਉਹ ਅਸਲੀ ਹੀ ਹੈ ਤੇ ਸਲਮਾਨ ਨੇ ਸ਼ੂਟਿੰਗ ਦੌਰਾਨ ਉਨ੍ਹੀਂ ਦਿਨੀਂ ਤਕਰੀਬਨ 5 ਹਜ਼ਾਰ ਗੋਲੀਆਂ ਦਾਗ਼ੀਆਂ ਸਨ।

ਦੱਸ ਦਈਏ ਕਿ 'ਟਾਈਗਰ ਜ਼ਿੰਦਾ ਹੈ' ਵਿੱਚ ਸਲਮਾਨ ਜ਼ਬਰਦਸਤ ਐਕਸ਼ਨ ਕਰਦਾ ਹੋਇਆ ਵਿਖਾਈ ਦੇਵੇਗਾ। ਫ਼ਿਲਮ ਦੇ ਪਹਿਲੇ ਭਾਗ ਯਾਨੀ 'ਏਕ ਥਾ ਟਾਈਗਰ' ਵਿੱਚ ਵੀ ਸਲਮਾਨ ਤੇ ਕੈਟਰੀਨਾ ਕੈਫ ਨੇ ਕਈ ਖ਼ਤਰਨਾਕ ਐਕਸ਼ਨ ਸੀਨ ਕੀਤੇ ਸਨ।

[embed]https://twitter.com/aliabbaszafar/status/923114579185557504[/embed]

ਫ਼ਿਲਮ ਦਾ ਪੋਸਟਰ ਵੀ ਜਾਰੀ ਹੋ ਗਿਆ ਹੈ, ਜਿਸ ਵਿੱਚ ਵੀ ਸਲਮਾਨ ਤੇ ਕੈਟਰੀਨਾ ਜ਼ਬਰਦਸਤ ਐਕਸ਼ਨ ਕਰਦੇ ਹੋਏ ਵਿਖਾਈ ਦੇ ਰਹੇ ਹਨ।