ਮੁੰਬਈ: ਇਸ ਵਾਰ ਦੀ ਈਦ ਕੁਝ ਜ਼ਿਆਦਾ ਹੀ ਧਮਾਕੇ ਕਰ ਰਹੀ ਹੈ ਖਾਸਕਰ ਸਲਮਾਨ ਖਾਨ ਵੱਲੋਂ। ਜੀ ਹਾਂ, ਪਹਿਲਾਂ ਤਾਂ 15 ਜੂਨ ਨੂੰ ਈਦ ‘ਤੇ ਸਲਮਾਨ ਦੀ 'ਰੇਸ-3' ਰਿਲੀਜ਼ ਹੋਣ ਵਾਲਾ ਹੈ। ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸਲਮਾਨ ਨੇ ਆਪਣੇ ਫੈਨਸ ਨੂੰ ਦਿੱਤੇ ਕਈ ਤੋਹਫੇ। ਜਿਵੇਂ ਪਹਿਲਾਂ ‘ਜ਼ੀਰੋ’ ਦੇ ਟੀਜ਼ਰ ‘ਚ ਸਲਮਾਨ, ਇਸ ਤੋਂ ਬਾਅਦ ਦਿਓਲਾਂ ਦੀ ਫ਼ਿਲਮ ‘ਯਮਲਾ ਪਗਲਾ ਦਿਵਾਨਾ ਫਿਰ ਸੇ’ ‘ਚ ਸਲਮਾਨ ਤੇ ਹੁਣ ਸਲਮਾਨ ਦੀ ਪ੍ਰੋਡਕਸ਼ਨ ਫ਼ਿਲਮ ‘ਲਵਰਾਤਰੀ’ ਦਾ ਟੀਜ਼ਰ।


[embed]

ਜੀ ਹਾਂ, ਹਾਲ ਹੀ ‘ਚ ਸਲਮਾਨ ਨੇ ਫ਼ਿਲਮ ‘ਲਵਰਾਤਰੀ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਸਲਮਾਨ ਦੀ ਪ੍ਰੋਡਕਸ਼ਨ ਵਾਲੀ ਇਸ ਫ਼ਿਲਮ ‘ਚ ਮਾਡਲ ਵਾਰਿਨਾ ਹੂਸੈਨ ਦੇ ਨਾਲ ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਟੀਜ਼ਰ ‘ਚ ਸਲਮਾਨ ਦੀ ਆਵਾਜ਼ ਬੈਕਗ੍ਰਾਂਉਂਡ ‘ਚ ਸੁਣਾਈ ਦੇ ਰਹੀ ਹੈ। ਸਲਮਾਨ ਨੇ ਇਸ ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਕਿਹਾ ਹੈ, ‘ਪਿਆਰ ਕੀਤਾ ਨਹੀਂ ਜਾਂਦਾ, ਹੋ ਜਾਂਦਾ ਹੈ।’



ਫ਼ਿਲਮ ਦੇ ਟੀਜ਼ਰ ‘ਚ ਗੁਜਰਾਤੀ ਲੋਕਨਾਚ ਨੂੰ ਦਿਖਾਇਆ ਗਿਆ ਹੈ। ਫ਼ਿਲਮ ਇੱਕ ਲਵ ਸਰੋਟੀ ਹੈ ਜਿਸ ਨਾਲ ਆਯੂਸ਼ ਦੀ ਬਾਲ਼ਵਿੁੱਡ ‘ਚ ਐਂਟਰੀ ਹੋ ਰਹੀ ਹੈ। ਫ਼ਿਲਮ ਨੂੰ ਅਭਿਰਾਜ ਕੇ ਮੀਨਾਵਾਲਾ ਨੇ ਡਾਇਰੈਕਟ ਕੀਤਾ ਹੈ। ‘ਲਵਰਾਤਰੀ’ 5 ਅਕਤੂਬਰ ਨੂੰ ਰਿਲੀਜ਼ ਹੋ ਸਕਦੀ ਹੈ।



ਜੇਕਰ ਗੱਲ ਕੀਤੀ ਜਾਵੇ ਵਾਰਿਨਾ ਦੀ ਤਾਂ ਉਹ ਮੈਡਬਰੀ ਦੀ ਐਡ ਨਾਲ ਸਕਰੀਨ ‘ਤੇ ਆ ਚੁੱਕੀ ਹੈ। ਫ਼ਿਲਮ ‘ਚ ਸਲਮਾਨ ਵੀ ਗੈਸਟ ਅਪੀਅਰੈਂਸ ਕਰਦੇ ਨਜ਼ਰ ਆ ਸਕਦੇ ਹਨ। ਫ਼ਿਲਮ ਦੀ ਸ਼ੂਟਿੰਗ ਅਜੇ ਵੀ ਚੱਲ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਦੋਵੇਂ ਸਟਾਰਸ ਕਾਫੀ ਮਿਹਨਤ ਵੀ ਕਰ ਰਹੇ ਹਨ।