ਬੀਤੀ ਸ਼ਾਮ ਟਿਕਟ ਖਿੜਕੀ 'ਤੇ ਤਰਥੱਲੀ ਮਚਾਉਣ ਵਾਲੀ ਫ਼ਿਲਮ ਟਾਈਗਰ ਜ਼ਿੰਦਾ ਹੈ ਦੇ ਨਾਇਕ ਸੁਪਰਸਟਾਰ ਸਲਮਾਨ ਖ਼ਾਨ ਅਚਾਨਕ ਹਿੰਦੀ ਫ਼ਿਲਮ ਜਗਤ ਦੇ ‘ਹੀ-ਮੈਨ’ ਧਰਮਿੰਦਰ ਨੂੰ ਮਿਲਣ ਚਲਾ ਗਿਆ, ਜਿਸ ਤੋਂ ਸੀਨੀਅਰ ਅਦਾਕਾਰ ਬਾਗੋਬਾਗ ਹੋ ਗਿਆ।

ਧਰਮਿੰਦਰ, ਜਿਨ੍ਹਾਂ ਨੇ ਸਲਮਾਨ ਖਾਨ (52) ਨਾਲ ਫ਼ਿਲਮ ‘ਪਿਆਰ ਕੀਆ ਤੋਂ ਡਰਨਾ ਕਿਆ’ ਵਿੱਚ ਕੰਮ ਕੀਤਾ ਸੀ, ਨੇ ਟਵਿੱਟਰ 'ਤੇ ਸਲਮਾਨ ਨਾਲ ਮਿਲਣੀ ਸਮੇਂ ਖਿੱਚੀ ਤਸਵੀਰ ਵੀ ਪੋਸਟ ਕੀਤੀ ਹੈ।

ਉਨ੍ਹਾਂ ਇਸ ਤਸਵੀਰ ਨਾਲ ਲਿਖਿਆ, ‘ਅੱਜ ਫਾਰਮਹਾਊਸ ’ਤੇ ਤੇਰੇ ਅਚਾਨਕ ਆਉਣ ਨਾਲ ਮੈਨੂੰ ਦਿਲੋਂ ਖੁਸ਼ੀ ਹੋਈ ਹੈ। ਸਲਮਾਨ ਖਾਨ, ਤੂੰ ਹਮੇਸ਼ਾ ਮੇਰੇ ਲਈ ਪੁੱਤਰ ਵਾਂਗ ਰਹੇਗਾ।’ 82 ਸਾਲਾ ਧਰਮਿੰਦਰ ਦੇ ਛੋਟੇ ਪੁੱਤਰ ਬੌਬੀ ਦਿਓਲ, ਜੋ ਸਲਮਾਨ ਨਾਲ ਫਿਲਮ ‘ਰੇਸ 3’ ਵਿੱਚ ਕੰਮ ਕਰ ਰਿਹਾ ਹੈ, ਨੇ ਵੀ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਹੈ।