ਮੁੰਬਈ: ਸੰਜੇ ਦੱਤ ਦੀ ਬਾਈਓਪਿਕ ਫ਼ਿਲਮ ‘ਸੰਜੂ’ ਅਜਿਹੇ ਸਮੇਂ ਰਿਲੀਜ਼ ਹੋਣ ਵਾਲੀ ਹੈ, ਜਦੋਂ ਉਸ ਦੀ ਡੈਬਿਊ ਫ਼ਿਲਮ ‘ਰੌਕੀ’ ਨੂੰ ਪੂਰੇ 37 ਸਾਲ ਹੋ ਗਏ ਹਨ। ਯਾਨੀ ਰਾਜਕੁਮਾਰ ਦੀ ਫ਼ਿਲਮ ‘ਸੰਜੂ’ ਸਾਨੂੰ 37 ਸਾਲ ਪਿੱਛੇ ਲੈ ਕੇ ਜਾਣ ਵਾਲੀ ਹੈ।

 

ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਜੇ ਨੇ ਕਿਹਾ, "ਉਹ ਫ਼ਿਲਮ ਜਿਸ ਨੇ ਮੇਰੇ ‘ਚ ਐਕਟਰ ਬਣਨ ਦੀ ਸਮਝ ਪੈਦਾ ਕੀਤੀ, ਉਹ ਸੀ ‘ਰੌਕੀ’। ਉਸ ਨੂੰ ਪੂਰੇ 37 ਸਾਲ ਹੋ ਗਏ ਨੇ ਤੇ ਮੈਂ ਜਦੋਂ ਵੀ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੇਰਾ ਦਿਲ ਮੈਨੂੰ ਹੁਣ ਤੱਕ ਮਿਲੇ ਪਿਆਰ ਤੇ ਤਾਰੀਫ ਨਾਲ ਭਰ ਜਾਂਦਾ ਹੈ।"



ਸੰਜੇ ਦੱਸ ਦੀ ਡੈਬਿਊ ਫ਼ਿਲਮ ਦੇ ਡਾਇਰੈਕਟਰ ਸੰਜੇ ਦੇ ਪਾਪਾ ਸੁਨੀਲ ਦੱਤ ਸੀ। ਜਦੋਂਕਿ ਇਸ ਫ਼ਿਲਮ ਦਾ ਮਿਊਜ਼ਿਕ ਫੇਮਸ ਸੰਗੀਤਕਾਰ ਆਰਡੀ ਬਰਮਨ ਨੇ ਦਿੱਤਾ ਸੀ ਤੇ ਗਾਣੇ ਲਿਖੇ ਸੀ ਆਨੰਦ ਬਖਸ਼ੀ ਨੇ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੀ ਅਮਰਜੀਤ ਨੇ। ਸੰਜੇ ਦੀ ਇਸ ਫ਼ਿਲਮ ਦੀ ਐਕਟਰਸ ਸੀ ਟੀਨਾ ਮੁਨੀਮ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਰਾਖੀ, ਰੀਨਾ ਰਾਏ, ਅਮਜਦ ਖਾਨ ਤੇ ਅਰੁਣਾ ਈਰਾਨੀ ਵੀ ਅਹਿਮ ਰੋਲ ‘ਚ ਸੀ।



ਇਸ ਫ਼ਿਲਮ ਦੇ 37 ਸਾਲ ਪੂਰੇ ਹੋਣ ‘ਤੇ ਰਾਜਕੁਮਾਰ ਹਿਰਾਨੀ ਨੇ ਵੀ ਇਸ ਫ਼ਿਲਮ ਦਾ ਪੋਸਟਰ ਰਣਬੀਰ ਕਪੂਰ ਦੀ ਲੁੱਕ ‘ਚ ਪਾਇਆ ਸੀ। ਇਸ ਫ਼ਿਲਮ ਦੇ ਰਿਲੀਜ਼ ਤੋਂ ਸਿਰਫ 4-5 ਦਿਨ ਪਹਿਲਾਂ ਹੀ ਸੰਜੇ ਦੀ ਮਾਂ ਨਰਗਿਸ ਦੱਤ ਦੀ ਮੌਤ ਹੋ ਗਈ ਸੀ। ਨਰਗਿਸ ਦੀ ਵੀ ਆਖਰੀ ਇੱਛਾ ਸੀ ਕੀ ਉਹ ਸੰਜੇ ਦੱਤ ਦੀ ਫ਼ਿਲਮ ਜ਼ਰੂਰ ਦੇਖੇ।

ਸੰਜੇ ਨੂੰ ਇਸ ਘਟਨਾ ਨੇ ਕਾਫੀ ਤੋੜ ਦਿੱਤਾ। ਇਸ ਫ਼ਿਲਮ ਦੀ ਕਾਮਯਾਬੀ ਨੇ ਉਸ ਨੂੰ ਸਫਲਤਾ ਦੀਆਂ ਉਚਾਈਆਂ ‘ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਦੱਤ ਨੇ ‘ਸੜਕ’, ‘ਸਾਜਨ’ ਤੇ ‘ਖਲਨਾਇਕ’ ਵਰਗੀਆਂ ਯਾਦਗਾਰ ਫ਼ਿਲਮਾਂ ਦਿੱਤੀਆਂ।