ਮੁੰਬਈ: ਇਹ ਸਭ ਜਾਣਦੇ ਹਨ ਕਿ ਰਣਵੀਰ ਸਿੰਘ ਜਲਦੀ ਹੀ ਸਾਰਾ ਅਲੀ ਖਾਨ ਨਾਲ ‘ਸਿੰਬਾ’ ਫ਼ਿਲਮ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ।

 



ਹੁਣ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਰਣਵੀਰ ਸਿੰਘ ਤੇ ਉਨ੍ਹਾਂ ਦੀ ਕੋ-ਸਟਾਰ ਸਾਰਾ ਅਲੀ ਖਾਨ ਹੈਦਰਾਬਾਦ ਨਿਕਲ ਚੁੱਕੇ ਹਨ। ਫ਼ਿਲਮ ਦੀ ਸ਼ੂਟਿੰਗ 6 ਜੂਨ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਰਾਮੋਜੀ ਫ਼ਿਲਮ ਸਿਟੀ ‘ਚ ਹੋਣੀ ਹੈ। ਫ਼ਿਲਮ ਦੇ ਦੋਵੇਂ ਸਟਾਰਸ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਸਾਰਾ ਇਸ ਸ਼ੂਟਿੰਗ ਲਈ ਇਕੱਲੀ ਨਹੀਂ ਸਗੋਂ ਮੌਮ ਅੰਮ੍ਰਿਤਾ ਨਾਲ ਗਈ ਹੈ।



ਇਹ ਸ਼ੂਟ ਸਟਾਰਟ-ਟੂ-ਫਿਨਿਸ਼ ਸ਼ੈਡਿਊਲ ਹੋਵੇਗਾ ਜੋ 2 ਮਹੀਨੇ ਤੱਕ ਚਲੇਗਾ। ਖ਼ਬਰ ਤਾਂ ਇਹ ਵੀ ਹੈ ਕਿ ਫ਼ਿਲਮ ‘ਚ ਅਜੇ ਦੇਵਗਨ ਦਾ ਵੀ ਸਪੈਸ਼ਲ ਅਪੀਅਰੰਸ ਹੋ ਸਕਦੀ ਹੈ। ਇਸ ਤੋਂ ਪਿਛਲੀ ਰੋਹਿਤ ਤੇ ਅਜੇ ਦੀ ਐਕਸ਼ਨ-ਕਾਮੇਡੀ ਫ਼ਿਲਮ ‘ਸਿੰਘਮ’ ਹਿੱਟ ਰਹੀ ਸੀ।

ਰਣਵੀਰ ਸਿੰਘ ਦੇ ਬਾਕੀ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ‘ਗਲੀ ਬੁਆਏ’ ‘ਚ ਨਜ਼ਰ ਆਉਣਗੇ। ‘ਸਿੰਬਾ’ ਦੀ ਸ਼ੂਟਿੰਗ ਤੋਂ ਪਹਿਲਾਂ ਰਣਵੀਰ ਸਵਿਟਜ਼ਰਲੈਂਡ ਵਕੇਸ਼ਨ ‘ਤੇ ਵੀ ਗਏ ਸੀ। ਇਸ ਤੋਂ ਆ ਕੇ ਰਣਬੀਰ ਨੇ ਪਹਿਲਾਂ ਜਿਮ ‘ਚ ਖੂਬ ਪਸੀਨਾ ਵਹਾਈਆ ਤੇ ਫ਼ਿਲਮ ‘ਚ ਰੋਲ ਨੂੰ ਲੈ ਕੇ ਆਪਣੀ ਬਾਡੀ ਬਣਾਈ।



ਰੋਹਿਤ ਦੀ ਇਹ ਫ਼ਿਲਮ ਵੀ ਐਕਸ਼ਨ-ਕਾਮੇਡੀ ਫ਼ਿਲਮ ਹੈ ਜਿਸ ‘ਚ ਰਣਵੀਰ ਪੁਲਿਸ ਅਫਸਰ ਦਾ ਰੋਲ ਪਲੇ ਕਰਨਗੇ। ਰਣਵੀਰ ਨੇ ਆਪਣੀ ਇਸ ਫ਼ਿਲਮ ਲਈ ਮੁੱਛਾਂ ਵੀ ਰੱਖੀਆਂ ਹਨ ਤੇ ਬਾਡੀ ਨੂੰ ਟੋਂਡ ਵੀ ਕੀਤਾ ਹੈ।