ਨਵੀਂ ਦਿੱਲੀ: ਸੁਪਰ ਸਟਾਰ ਨਾਗਾਰਜੁਨ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨਾਲ ਸ਼ੂਟਿੰਗ ਸਾਈਟ 'ਤੇ ਵੇਖੇ ਗਏ। ਰਾਮ ਗੋਪਾਲ ਵਰਮਾ ਨਾਲ ਨਾਗਾਰਜੁਨ ਚੌਥੀ ਵਾਰ ਕੰਮ ਕਰਨ ਜਾ ਰਹੇ ਹਨ। ਪਿਛਲੇ ਦਿਨੀਂ ਰਾਮ ਗੋਪਾਲ ਵਰਮਾ ਨੇ ਕਿਹਾ ਵੀ ਸੀ, "ਨਾਗਾਰਜੁਨ ਕਾਰਨ ਹੀ ਮੈਂ ਆਪਣੀ ਪਹਿਲੀ ਫਿਲਮ ਬਣਾ ਸਕਿਆ ਸੀ।"
ਸੋਸ਼ਲ ਮੀਡੀਆ ਰਾਹੀਂ ਨਾਗਾਰਜੁਨ ਨੇ ਦੱਸਿਆ, "28 ਸਾਲ ਪਹਿਲਾਂ ਮੈਂ 'ਸ਼ਿਵਾ' ਫਿਲਮ ਕੀਤੀ ਸੀ ਜਿਸ ਨੇ ਮੈਨੂੰ ਬਹੁਤ ਕੁਝ ਦਿੱਤਾ। ਮੈਨੂੰ ਆਪਣੀ ਆਉਣ ਵਾਲੀ ਫਿਲਮ ਤੋਂ ਕਾਫੀ ਉਮੀਦ ਹੈ। ਇਹ ਸੁਪਰਸਟਾਰ ਅੱਜ ਵੀ ਉਸੇ ਤਰ੍ਹਾਂ ਦੇ ਨਜ਼ਰ ਆ ਰਹੇ ਹਨ ਜਿਸ ਤਰ੍ਹਾਂ ਦੇ 28 ਸਾਲ ਪਹਿਲਾਂ ਨਜ਼ਰ ਆਉਂਦੇ ਸਨ। ਇਹ ਉਨ੍ਹਾਂ ਦਾ ਕ੍ਰਿਸ਼ਮਾ ਹੀ ਹੈ।"