Dunki Leaked: ਸ਼ਾਹਰੁਖ ਖਾਨ ਦੀ ਡੰਕੀ HD 'ਚ ਆਨਲਾਈਨ ਲੀਕ, ਕੀ ਹੁਣ ਫਿਲਮ ਦੀ ਕਮਾਈ ਨੂੰ ਲੱਗੇਗਾ ਵੱਡਾ ਝਟਕਾ ?
Dunki Leaked: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਅੱਜ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਰਿਲੀਜ਼ ਦੇ ਪਹਿਲੇ ਦਿਨ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ। 'ਡੰਕੀ' ਦੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਨੂੰ ਦੇਖਣ
Dunki Leaked: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਅੱਜ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਰਿਲੀਜ਼ ਦੇ ਪਹਿਲੇ ਦਿਨ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ। 'ਡੰਕੀ' ਦੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਪ੍ਰਸ਼ੰਸਕਾਂ ਨੇ ਆਪਣੇ ਕਿੰਗ ਖਾਨ ਦੀ ਫਿਲਮ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕਈ ਵੀਡੀਓਜ਼ 'ਚ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਦੇ ਬਾਹਰ ਅਤੇ ਅੰਦਰ ਨੱਚ ਕੇ 'ਡੰਕੀ' ਦਾ ਜਸ਼ਨ ਮਨਾਉਂਦੇ ਦੇਖਿਆ ਗਿਆ। ਇਸ ਵਿਚਾਲੇ ਰਾਜ ਕੁਮਾਰ ਹਿਰਾਨੀ ਅਤੇ ਸ਼ਾਹਰੁਖ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਫਿਲਮ ਆਨਲਾਈਨ ਲੀਕ ਹੋ ਗਈ ਹੈ।
ਫਿਲਮ ਲੀਕ ਹੋ ਗਈ
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਤੀਜੀ ਫਿਲਮ ਡੰਕੀ ਪੂਰੀ HD ਕੁਆਲਿਟੀ ਵਿੱਚ ਲੀਕ ਹੋ ਗਈ ਹੈ। ਜੋ ਕਿ ਇੰਟਰਨੈੱਟ 'ਤੇ ਕਈ ਸਾਈਟਾਂ 'ਤੇ ਉਪਲਬਧ ਹੈ। ਇਸ ਨੂੰ 300 MP3 'ਤੇ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਦੇ ਲੀਕ ਹੋਣ ਤੋਂ ਬਾਅਦ ਦਰਸ਼ਕਾਂ ਦਾ ਫਿਲਮ ਪ੍ਰਤੀ ਰਵੱਈਆ ਕੀ ਹੋਵੇਗਾ।
ਇਹ ਫਿਲਮਾਂ ਵੀ ਲੀਕ ਹੋ ਚੁੱਕੀਆਂ
ਇਸ ਦੇ ਨਾਲ ਹੀ ਦੱਸ ਦੇਈਏ ਕਿ ਡੰਕੀ ਇਸ ਸਾਲ ਦੀ ਪਹਿਲੀ ਫਿਲਮ ਨਹੀਂ ਹੈ। ਜਿਸ ਨੂੰ ਲੀਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਟਾਈਗਰ 3, ਸਲਾਰ, ਐਨੀਮਲ, ਸੈਮ ਬਹਾਦੁਰ ਵੀ ਆਨਲਾਈਨ ਲੀਕ ਹੋ ਚੁੱਕੇ ਹਨ। ਇਸ ਤੋਂ ਬਾਅਦ ਵੀ ਸਿਨੇਮਾ ਹਾਲ 'ਚ ਪ੍ਰਸ਼ੰਸਕਾਂ ਦੀ ਦਿਲਚਸਪੀ ਦੇਖਣ ਨੂੰ ਮਿਲੀ।
ਫਿਲਮ ਡੰਕੀ ਦੀ ਸਟਾਰ ਕਾਸਟ
'ਡੰਕੀ' 'ਚ ਸ਼ਾਹਰੁਖ ਖਾਨ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ, ਅਨਿਲ ਗਰੋਵਰ, ਵਿਕਰਮ ਕੋਚਰ ਅਤੇ ਦੀਆ ਮਿਰਜ਼ਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਹਾਲ ਹੀ 'ਚ ਦੁਬਈ 'ਚ 'ਡੰਕੀ' ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਨੇ ਫਿਲਮ ਦੇ ਪਲਾਟ ਬਾਰੇ ਗੱਲ ਕੀਤੀ ਤਾਂ ਸ਼ਾਹਰੁਖ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਡੰਕੀ' ਉਨ੍ਹਾਂ ਲੋਕਾਂ ਬਾਰੇ ਹੈ ਜੋ ਘਰ ਤੋਂ ਦੂਰ ਰਹਿ ਰਹੇ ਹਨ।
ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਡੰਕੀ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਨੂੰ ਦੇਖਣ ਲਈ ਸਿਨੇਮਾਘਰ ਦਰਸ਼ਕਾਂ ਨਾਲ ਖਚਾਖਚ ਭਰੇ ਨਜ਼ਰ ਆਇਆ।