ਮੁੰਬਈ: ਸ਼ਾਹਿਦ ਕਪੂਰ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਦੇ ਫਸਟ ਹਾਫ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਟੀਮ ਮੁੰਬਈ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ ਅਤੇ ਇਸ ਦੇ ਸੈਟ ‘ਤੇ ਹੁਣ ਸ਼ਾਹਿਦ ਨੂੰ ਸਰਪ੍ਰਾਈਜ਼ ਦਿੱਤਾ ਹੈ ਬੇਟੀ ਮੀਸ਼ਾ ਨੇ।



ਜੀ ਹਾਂ, ਮੀਸ਼ਾ ਪਾਪਾ ਸ਼ਾਹਿਦ ਕਪੂਰ ਨੂੰ ਮਿਲਣ ਪਹੁੰਚੀ ਜਿੱਥੋਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋਈਆਂ ਹਨ। ਮੁੰਬਈ ‘ਚ ਫ਼ਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਹੈ ਅਤੇ ਫ਼ਿਲਮ ‘ਚ ਯਾਮੀ ਦੇ ਨਾਲ-ਨਾਲ ਸ਼ਾਹਿਦ ਵੀ ਵਕੀਲ ਦਾ ਰੋਲ ਪਲੇ ਕਰ ਰਹੇ ਹਨ।

ਹਾਲ ਹੀ ‘ਚ ਜਦੋਂ ਸ਼ਾਹਿਦ ਕਪੂਰ ਇੱਕ ਕੋਰਟਰੂਮ ਦਾ ਸੀਨ ਸ਼ੂਟ ਕਰ ਰਹੇ ਸੀ ਤਾਂ ਉਨ੍ਹਾਂ ਦੀ ਪ੍ਰਫੋਰਮੈਂਸ ਦੇਖ ਕੇ ਪੂਰੀ ਟੀਮ ਕਾਫੀ ਇੰਪ੍ਰੈਸ ਹੋ ਗਈ। ਕਿਉਂਕਿ ਸ਼ਾਹਿਦ ਨੇ ਕੰਮ ਹੀ ਅਜਿਹਾ ਕੀਤਾ ਸੀ। ਸ਼ਾਹਿਦ ਨੇ ਇਸ ਫ਼ਿਲਮ ਲਈ ਸਾਡੇ ਤਿੰਨ ਮਿੰਟ ਦਾ ਡਾਇਲੋਗ ਬੋਲਣਾ ਸੀ ਜਿਸ ਲਈ ਫ਼ਿਲਮ ਦੇ ਕਰੂ ਨੇ ਪੂਰਾ ਦਿਨ ਕਾਫੀ ਮਹਿਨਤ ਕਰ ਰਹੀ ਸੀ। ਪਰ ਸ਼ਾਹਿਦ ਨੇ ਇਸ ਨੂੰ ਇੱਕ ਹੀ ਟੇਕ ‘ਚ ਕਰ ਦਿੱਤਾ।



ਸ਼ਾਹਿਦ ਨੇ ਬ੍ਰੈਕ ਸਮੇਂ ਇਸ ਸੀਨ ਦੀ ਖੂਬ ਪ੍ਰੈਕਟਿਸ ਕੀਤੀ ਸੀ। ਅਤੇ ਜਦੋਂ ਉਹ ਸੈਟ ‘ਤੇ ਵਾਪਸ ਆਏ ਸੀਨਡਾਇਰੈਕਟਰ ਸ਼੍ਰੀ ਨਾਰਾਈਨ ਸਿੰਘ ਨਾਲ ਡਿਸਕਸ ਹੋਇਆ ਅਤੇ ਇੱਕ ਹੀ ਵਾਰ ‘ਚ ਸ਼ਾਹਿਦ ਨੇ ਸੀਨ ਪ੍ਰਫੋਰਮ ਕਰ ਦਿੱਤਾ। ਜਿਸ ਨੂੰ ਦੇਖ ਕਰੂ ਕਾਫੀ ਹੈਰਾਨ ਹੋਇਆ ਅਤੇ ਸਭ ਨੇ ਸ਼ਾਹਿਦ ਲਈ ਤਾੜੀਆਂ ਵਜਾਇਆਂ। ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਇਸੇ ਸਾਲ ਅਗਸਤ ‘ਚ ਰਿਲੀਜ਼ ਹੋ ਸਕਦੀ ਹੈ।