ਚੰਡੀਗੜ੍ਹ: ਇੱਕ ਸਮਾਂ ਸੀ ਜਦੋਂ ਸਿੰਗਰ ਆਪਣੇ ਗਾਣੇ ਤੇ ਐਲਬਮ ਰਿਲੀਜ਼ ਕਰਨ ਲਈ ਇੱਕ ਲੇਬਲ ਦੀ ਉਡੀਕ ਕਰਦੇ ਸਨ ਪਰ ਅਜਿਹੀਆਂ ਧਾਰਨਾਵਾਂ ਨੂੰ ਯੂ-ਟਿਊਬ `ਤੇ ਆਪਣਾ ਚੈਨਲ ਬਣਾ ਕੇ ਕੁਝ ਗਾਇਕਾਂ ਨੇ ਇਸ ਧਾਰਨਾ ਨੂੰ ਬਦਲ ਦਿੱਤਾ ਹੈ।
ਕੁਝ ਦਿਨ ਪਹਿਲਾਂ ਸ਼ੈਰੀ ਮਾਨ ਨੇ ਖੁਲਾਸਾ ਕੀਤਾ ਸੀ ਕਿ ਉਹ ਛੇਤੀ ਹੀ ਆਪਣਾ ਨਵਾਂ ਸਿੰਗਲ ਟ੍ਰੈਕ `ਮੋਟਰ` ਰਿਲੀਜ਼ ਕਰਨ ਵਾਲੇ ਹਨ। ਇਸ ਗਾਣੇ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਸ਼ੈਰੀ ਨੇ ਹੀ ਕੀਤਾ ਹੈ। ਜਦੋਂ ਕਿ ਇਸ ਨੂੰ ਮਿਊਜ਼ਿਕ ਦਿੱਤਾ ਹੈ ਗਿਫ਼ਟ ਰੂਲਰਸ ਨੇ। ਗਾਣੇ `ਚ ਸ਼ੈਰੀ ਮਾਨ ਨਾਲ ਮਾਡਲ ਸ਼ਵੇਤਾ ਸ਼ਰਮਾ ਨਜ਼ਰ ਆਵੇਗੀ।
`ਮੋਟਰ` ਗਾਣੇ ਦਾ ਕਨਸੈਪਟ, ਸਕ੍ਰੀਨਪਲੇ ਤੇ ਡਾਇਰੈਕਸ਼ਨ ਪੰਕਜ ਵਰਮਾ ਨੇ ਕੀਤਾ ਹੈ। ਸ਼ੈਰੀ ਮਾਨ ਨੇ ਆਪਣੇ ਗਾਣੇ ਬਾਰੇ ਇੰਸਟਾਗ੍ਰਾਮ `ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ।
ਗਾਣਾ ਬੇਸ਼ੱਕ ਮੋਟਰ `ਤੇ ਆਧਾਰਤ ਹੈ ਪਰ ਗਾਣੇ ਦੇ ਪੋਸਟਰ `ਚ ਸ਼ੈਰੀ ਮਾਨ ਸਾਈਕਲ `ਤੇ ਨਜ਼ਰ ਆ ਰਿਹਾ ਹੈ। `ਯਾਰ ਅਨਮੁੱਲੇ` ਤੋਂ ਫੇਮਸ ਹੋਏ ਸ਼ੈਰੀ ਮਾਨ ਹਮੇਸ਼ਾ ਹੀ ਇੱਕ ਨਵੇਂ ਕਨਸੈਪਟ ਨਾਲ ਆਉਂਦਾ ਹੈ। ਸ਼ੈਰੀ ਦੀ ਗਾਇਕੀ ਅਤੇ ਗਾਣੇ ਦੀ ਵੀਡੀਓ ਬੇਹੱਦ ਇਮੋਸ਼ਨਲ ਹੁੰਦੀ ਹੈ। ਹੁਣ ਸ਼ੈਰੀ ਦਾ ਗਾਣਾ 4 ਮਈ ਨੂੰ ਰਿਲੀਜ਼ ਹੋਵੇਗਾ ਤੇ ਫੈਨਸ ਨੂੰ ਉਮੀਦ ਹੈ ਕਿ ਇਹ ਗਾਣਾ ਵੀ ਪਿਛਲੇ ਗਾਣਿਆਂ ਦੀ ਤਰ੍ਹਾਂ ਹਿੱਟ ਹੋਵੇਗਾ।