ਅਖੀਰ ਵੇਲੇ ਸ਼ੇਫਾਲੀ ਜਰੀਵਾਲਾ ਨਾਲ ਕੀ-ਕੀ ਹੋਇਆ ਸੀ? ਜਾਣੋ ਉਸ ਦੀ ਇੱਕ-ਇੱਕ ਗੱਲ
Shefali Jariwala Final Hours Before Death: ਸ਼ੇਫਾਲੀ ਜਰੀਵਾਲਾ ਦੀ ਮੌਤ ਹਰੇਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਆਓ ਜਾਣਦੇ ਹਾਂ ਕਿ ਅਦਾਕਾਰਾ ਦੀ ਮੌਤ ਵਾਲੇ ਦਿਨ ਕੀ-ਕੀ ਹੋਇਆ ਸੀ।

Shefali Jariwala Final Hours Before Death: ਕਾਂਟਾ ਲਗਾ ਫੇਮ ਸ਼ੇਫਾਲੀ ਜਰੀਵਾਲਾ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਹਾਲੇ ਵੀ ਇਹ ਭਰੋਸਾ ਕਰਨਾ ਔਖਾ ਹੋ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਜਾਣਨ ਦੀ ਇੱਛਾ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ, ਕੀ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਬਣਿਆ ਹੈ। ਆਓ ਜਾਣਦੇ ਹਾਂ ਪੂਰੀ ਕਹਾਣੀ
27 ਜੂਨ ਨੂੰ ਕੀ ਹੋਇਆ ਸੀ?
ਸ਼ੇਫਾਲੀ ਜਰੀਵਾਲਾ ਦੇ ਮੁੰਬਈ ਵਾਲੇ ਘਰ ਵਿੱਚ ਸੱਤਿਆਨਾਰਾਇਣ ਪੂਜਾ ਰੱਖੀ ਹੋਈ ਸੀ, ਜਿਸ ਕਰਕੇ ਸ਼ੇਫਾਲੀ ਨੇ ਵਰਤ ਰੱਖਿਆ ਹੋਇਆ ਸੀ।
ਵਰਤ ਰੱਖਣ ਦੇ ਬਾਵਜੂਦ, ਸ਼ੇਫਾਲੀ ਨੇ ਆਪਣੀ ਰੈਗੂਲਰ ਐਂਟੀ-ਏਜਿੰਗ ਦਵਾਈ ਅਤੇ ਗਲੂਟਾਥਿਓਨ ਟੀਕੇ ਵੀ ਲਏ ਸਨ। ਪੁਲਿਸ ਦੇ ਅਨੁਸਾਰ, ਉਹ ਆਪਣੀ ਸਕਿਨ ਨੂੰ ਗਲੋਇੰਗ ਰੱਖਣ ਲਈ ਮਲਟੀਵਿਟਾਮਿਨ ਅਤੇ ਕੋਲੇਜਨ ਸਪਲੀਮੈਂਟ ਵੀ ਲੈ ਰਹੀ ਸੀ।
ਰਾਤ 10.30 ਵਜੇ ਦੇ ਕਰੀਬ, ਸ਼ੇਫਾਲੀ ਆਪਣੇ ਘਰ ਵਿੱਚ ਬੇਹੋਸ਼ ਹੋ ਗਈ।
ਰਾਤ 11.15 ਵਜੇ, ਅਦਾਕਾਰਾ ਨੂੰ ਉਸ ਦੇ ਪਤੀ ਪਰਾਗ ਅਤੇ ਤਿੰਨ ਹੋਰ ਲੋਕਾਂ ਵਲੋਂ ਅੰਧੇਰੀ ਵੈਸਟ ਦੇ ਬੇਲੇਵਿਊ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪਰਿਵਾਰ ਨੂੰ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ।
ਰਾਤ 11.30 ਵਜੇ ਦੇ ਕਰੀਬ, ਅੰਬੋਲੀ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।
ਰਾਤ 11.45 ਵਜੇ ਤੱਕ, ਇੱਕ ਪੁਲਿਸ ਟੀਮ ਸ਼ੇਫਾਲੀ ਦੇ ਘਰ ਅਤੇ ਕੂਪਰ ਹਸਪਤਾਲ ਪਹੁੰਚੀ ਅਤੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ।
28 ਜੂਨ, 2024 (ਸ਼ਨੀਵਾਰ) ਨੂੰ ਕੀ ਹੋਇਆ ਸੀ
ਸ਼ੇਫਾਲੀ ਜਰੀਵਾਲਾ ਦਾ ਪੋਸਟਮਾਰਟਮ ਕੂਪਰ ਹਸਪਤਾਲ ਵਿਖੇ ਇੱਕ ਸਰਕਾਰੀ ਮੈਡੀਕਲ ਟੀਮ ਵਲੋਂ ਕੀਤਾ ਗਿਆ ਸੀ।
ਪ੍ਰੋਟੋਕੋਲ ਦੇ ਅਨੁਸਾਰ ਪੂਰੀ ਪੋਸਟਮਾਰਟਮ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ। ਪੋਸਟਮਾਰਟਮ ਰਿਪੋਰਟ ਪੰਜ ਡਾਕਟਰਾਂ ਦੀ ਟੀਮ ਵਲੋਂ ਤਿਆਰ ਕੀਤੀ ਜਾ ਰਹੀ ਹੈ।
ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਵਿਸੇਰਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਮੁੰਬਈ ਦੇ ਕਲੀਨਾ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਨੂੰ ਭੇਜਿਆ ਗਿਆ ਹੈ।
ਪੋਸਟਮਾਰਟਮ ਰਿਪੋਰਟ ਦੋ ਤੋਂ ਤਿੰਨ ਦਿਨਾਂ ਵਿੱਚ ਆਉਣ ਦੀ ਉਮੀਦ ਹੈ, ਜਦੋਂ ਕਿ ਵਿਸੇਰਾ ਜਾਂਚ ਦੇ ਨਤੀਜੇ ਆਉਣ ਵਿੱਚ 50 ਤੋਂ 90 ਦਿਨ ਲੱਗ ਸਕਦੇ ਹਨ।
ਅੰਬੋਲੀ ਪੁਲਿਸ ਸਟੇਸ਼ਨ ਵਿੱਚ ਸ਼ੇਫਾਲੀ ਜਰੀਵਾਲਾ ਦੀ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸ਼ੇਫਾਲੀ ਦੇ ਪਤੀ ਪਰਾਗ ਤਿਆਗੀ, ਪਰਿਵਾਰਕ ਮੈਂਬਰਾਂ, ਘਰੇਲੂ ਸਟਾਫ਼ ਅਤੇ ਨਜ਼ਦੀਕੀ ਦੋਸਤਾਂ ਦੇ ਬਿਆਨ ਦਰਜ ਕੀਤੇ ਗਏ ਹਨ। ਹੁਣ ਤੱਕ ਕਿਸੇ ਵੀ ਗੜਬੜੀ ਦਾ ਸ਼ੱਕ ਨਹੀਂ ਹੈ।
ਸ਼ੇਫਾਲੀ ਜਰੀਵਾਲਾ ਦਾ ਅੰਤਿਮ ਸੰਸਕਾਰ 28 ਜੂਨ, ਸ਼ਨੀਵਾਰ ਨੂੰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਸ਼ੇਫਾਲੀ ਦੇ ਪਿਤਾ, ਭਰਾ ਅਤੇ ਪਤੀ ਨੇ ਹਿੰਦੂ ਪਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ।
ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਕਈ ਟੈਲੀਵਿਜ਼ਨ ਹਸਤੀਆਂ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੀਆਂ। ਟੀਵੀ ਅਦਾਕਾਰਾਂ ਆਰਤੀ ਸਿੰਘ, ਮਾਹਿਰਾ ਸ਼ਰਮਾ ਅਤੇ ਰਸ਼ਮੀ ਦੇਸਾਈ ਨੂੰ ਉਨ੍ਹਾਂ ਦੇ ਘਰ ਦੇਖਿਆ ਗਿਆ, ਜਿੱਥੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਰੱਖੀ ਗਈ ਸੀ।






















