Shehnaaz Gill: ਸ਼ਹਿਨਾਜ਼ ਗਿੱਲ ਨੇ ਨਵੀਂ ਫਿਲਮ 'Thank You For Coming' ਦਾ ਕੀਤਾ ਐਲਾਨ, ਹੌਟਨੇਸ ਨਾਲ ਲਗਾਈ ਅੱਗ
Thank You For Coming Poster Out: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਆਪਣੀ ਅਪਕਮਿੰਗ ਬਾਲੀਵੁੱਡ ਫਿਲਮ 'ਥੈਂਕ ਯੂ ਫਾਰ ਕਮਿੰਗ' ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਪਹਿਲੀ ਵਾਰ ਸ਼ਹਿਨਾਜ਼ ਗਿੱਲ ਆਪਣੀ
Thank You For Coming Poster Out: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਆਪਣੀ ਅਪਕਮਿੰਗ ਬਾਲੀਵੁੱਡ ਫਿਲਮ 'ਥੈਂਕ ਯੂ ਫਾਰ ਕਮਿੰਗ' ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਪਹਿਲੀ ਵਾਰ ਸ਼ਹਿਨਾਜ਼ ਗਿੱਲ ਆਪਣੀ ਹੌਟਨੇਸ ਦਾ ਤੜਕਾ ਲਗਾਉਂਦੇ ਹੋਏ ਦਿਖਾਈ ਦੇਵੇਗੀ। ਦੱਸ ਦੇਈਏ ਕਿ ਸ਼ਹਿਨਾਜ਼ ਤੋਂ ਇਲਾਵਾ ਫਿਲਮ ਨਿਰਮਾਤਾ ਰੀਆ ਕਪੂਰ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ, 'ਥੈਂਕ ਯੂ ਫਾਰ ਕਮਿੰਗ' ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਵਿੱਚ ਭੂਮੀ ਪੇਡਨੇਕਰ ਅਤੇ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਪੋਸਟਰ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਜਿਸਦਾ ਰੀਆ ਵੱਲ਼ੋਂ ਧੰਨਵਾਦ ਕੀਤਾ ਗਿਆ।
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ 'ਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਅਨਿਲ ਕਪੂਰ ਵੀ ਨਜ਼ਰ ਆਉਣ ਵਾਲੇ ਹਨ, ਉਥੇ ਹੀ ਅਦਾਕਾਰ ਕਰਨ ਕੁੰਦਰਾ ਵੀ ਲੰਬੇ ਸਮੇਂ ਬਾਅਦ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫਿਲਮ 'ਚ ਕਾਮੇਡੀਅਨ ਕੁਸ਼ਾ ਕਪਿਲਾ ਵੀ ਨਜ਼ਰ ਆਵੇਗੀ। ਉਨ੍ਹਾਂ ਨੇ ਭੂਮੀ ਦੀ ਪੋਸਟ 'ਤੇ ਲਿਖਿਆ, 'ਚਲੋ ਕਲੇਸ਼ ਸ਼ੁਰੂ ਕਰਦੇ ਆ।' ਖਬਰਾਂ ਮੁਤਾਬਕ ਰੀਆ ਅਤੇ ਏਕਤਾ ਕਪੂਰ ਨੇ ਮਿਲ ਕੇ ਇਸ ਫਿਲਮ ਦਾ ਸਹਿ ਨਿਰਮਾਣ ਕੀਤਾ ਹੈ।
ਰੀਆ ਕਪੂਰ ਦੀ ਥੈਂਕ ਯੂ ਫਾਰ ਕਮਿੰਗ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸਦੀ ਵੱਖਰੀ ਕਹਾਣੀ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਭਾਰਤੀ ਸਿਨੇਮਾ ਵਿੱਚ ਇੱਕ ਤਾਜ਼ਗੀ ਭਰੀ ਤਬਦੀਲੀ ਆਵੇਗੀ। ਪ੍ਰਸ਼ੰਸਕ ਅਤੇ ਫਿਲਮ ਜਗਤ ਦੇ ਸਿਤਾਰੇ ਇਸ ਫਿਲਮ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਫਿਲਮ ਦੀ ਪਹਿਲੀ ਝਲਕ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ। ਦੱਸ ਦੇਈਏ ਕਿ ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।