ਸ਼ਰਧਾ ਕਪੂਰ ਨੇ ਫੈਨਜ਼ ਤੋਂ ਪੁੱਛਿਆ ਅਜਿਹਾ ਸਵਾਲ ਕਿ ਜਵਾਬ ਦੇਣ ਵਾਲਿਆਂ ਦੀ ਲੱਗੀ ਝੜੀ
Shraddha Kapoor: ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਜਿਸ ਨਾਲ ਕਿ ਲੋਕ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਸ ਨਾਲ ਹੀ ਸੈਲੀਬ੍ਰੀਟਿਜ਼ ਵੀ ਆਪਣੇ ਫੈਨਜ਼ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਹਨ
Shraddha Kapoor: ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਜਿਸ ਨਾਲ ਕਿ ਲੋਕ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਸ ਨਾਲ ਹੀ ਸੈਲੀਬ੍ਰੀਟਿਜ਼ ਵੀ ਆਪਣੇ ਫੈਨਜ਼ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਹਨ ਅਤੇ ਇਹ ਸੈਲੀਬ੍ਰਿਟੀਜ਼ ਆਪਣੇ ਫੈਨਜ਼ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਉੱਥੇ ਹੀ ਗੱਲ ਕਰੀਏ ਸ਼ਰਧਾ ਕਪੂਰ ਦੀ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਸਵਾਲ ਪੁੱਛਿਆ, ਜਿਸ ਤੋਂ ਬਾਅਦ ਉਹਨਾਂ ਦੀ ਪੋਸਟ 'ਤੇ ਇੰਨੇ ਜਵਾਬ ਆਏ ਕਿ ਪੁੱਛੋ ਹੀ ਨਾ।
ਦਰਅਸਲ, ਸ਼ਰਧਾ ਕਪੂਰ ਨੇ ਵੀਰਵਾਰ ਦੁਪਹਿਰ ਨੂੰ ਦੇਸ਼ ਦੇ ਪਹਿਲੇ ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫਾਰਮ, Koo ਐਪ ਰਾਹੀਂ ਇੱਕ ਪੋਸਟ ਪਾਈ। ਗੁਲਾਬੀ ਰੰਗ ਦੇ ਚਸ਼ਮੇ ਪਹਿਨ ਕੇ, ਸ਼ਰਧਾ ਨੇ ਇਸ ਪੋਸਟ ਦੇ ਨਾਲ ਤਿੰਨ ਪੋਜ਼ ਵਿੱਚ ਆਪਣੀ ਤਾਜ਼ਾ ਸੈਲਫੀ ਪੋਸਟ ਕੀਤੀ। ਸ਼ਰਧਾ ਬੈਂਬੂ ਸੋਫੇ 'ਤੇ ਆਰਾਮ ਕਰ ਰਹੀ ਹੈ। ਇਸ ਤਸਵੀਰ 'ਚ ਉਸ ਨੇ ਆਪਣੇ ਹੱਥ 'ਚ ਕਿਤਾਬ ਫੜੀ ਹੋਈ ਹੈ। 'ਮੈਨਜ਼ ਸਰਚ ਫਾਰ ਮੀਨਿੰਗ' ਨਾਂ ਦੀ ਕਿਤਾਬ ਦੇ ਨਾਲ ਆਪਣੀ ਪੋਸਟ 'ਚ ਸ਼ਰਧਾ ਨੇ ਇਹ ਸਵਾਲ ਵੀ ਪੁੱਛਿਆ, 'ਮੇਰੀ ਪਸੰਦੀਦਾ ਕੋਨਾ ਅਤੇ ਚੰਗੀ ਕਿਤਾਬ, ਆਪਣੀ ਪਸੰਦੀਦਾ ਕਿਤਾਬ ਦੱਸੋ?
ਸ਼ਰਧਾ ਕਪੂਰ ਦੀ ਇਸ ਪੋਸਟ ਦੇ ਜਵਾਬ ਵਿੱਚ, Koo ਐਪ 'ਤੇ ਯੂਜ਼ਰਸ ਨੇ ਜ਼ੋਰਦਾਰ ਢੰਗ ਨਾਲ ਆਪਣੀਆਂ ਪਸੰਦੀਦਾ ਕਿਤਾਬਾਂ ਦੇ ਨਾਮ ਦਿੱਤੇ। ਜਿੱਥੇ ਕਈਆਂ ਨੇ ਲਿਖਿਆ ਕਿ ਤੁਸੀਂ ਬਹੁਤ ਖ਼ੂਬਸੂਰਤ ਹੋ, ਉੱਥੇ ਹੀ ਤੁਹਾਡੇ ਪਿਤਾ- ਮਾਤਾ ਨੂੰ ਵੀ ਵਧਾਈ ਸਮੇਤ ਹੋਰ ਬਹੁਤ ਕੁਝ ।
ਕਈ ਉਪਭੋਗਤਾਵਾਂ ਨੇ ਸ਼੍ਰੀਮਦ ਭਾਗਵਤ ਗੀਤਾ ਨੂੰ ਆਪਣੀ ਸਭ ਤੋਂ ਪਸੰਦੀਦਾ ਕਿਤਾਬ ਦੱਸਿਆ, ਜਦੋਂ ਕਿ ਕੁਝ ਨੇ ਰਾਮ ਚਰਿਤ ਮਾਨਸ, ਕੁਝ ਨੇ ਕੁਰਾਨ ਅਤੇ ਕੁਝ ਨੇ ਮਹਾਭਾਰਤ ਲਿਖਿਆ। ਇੱਕ ਯੂਜ਼ਰ ਨੇ ਇਸ ਕੂ ਪੋਸਟ ਦੇ ਜਵਾਬ ਵਿੱਚ ਲਿਖਿਆ ਕਿ ਜੇਕਰ ਤੁਸੀਂ ਮੈਨੂੰ ਮਹਾਭਾਰਤ ਵਿੱਚ ਕਿਤੇ ਵੀ ਕੁਝ ਪੁੱਛੋ ਤਾਂ ਮੈਂ ਦੱਸਾਂਗਾ।
ਇਸ ਦੇ ਨਾਲ ਹੀ ਸੋਨੂੰ ਪਾਂਡੇ ਨਾਮ ਦੇ ਇੱਕ ਯੂਜ਼ਰ ਨੇ ਕੂ ਪੋਸਟ ਦੇ ਜਵਾਬ ਵਿੱਚ ਲਿਖਿਆ, 'ਸਭ ਠੀਕ ਹੈ, ਪਰ ਅੱਜ ਕੇਜੀਐਫ ਚੈਪਟਰ 2 ਆਇਆ ਹੈ, ਮੈਂ ਦੇਖ ਕੇ ਆਵਾਂਗਾ ਅਤੇ ਫਿਰ ਦੱਸਾਂਗਾ'।