ਮੁੰਬਈ: ਇਨ੍ਹੀਂ ਦਿਨੀਂ ਐਕਟਰਸ ਸ਼ਰਧਾ ਕਪੂਰ ਦੇ ਸਿਤਾਰੇ ਬੁਲੰਦੀ ‘ਤੇ ਹਨ। ਉਸ ਦੀ ਝੋਲੀ ਇੱਕ ਤੋਂ ਬਾਅਦ ਇੱਕ ਫ਼ਿਲਮ ਡਿੱਗ ਰਹੀ ਹੈ। ਸ਼ਰਧਾ ਕੋਲ ਬਾਹੂਬਲੀ ਫੇਮ ਪ੍ਰਭਾਸ਼ ਦੀ 'ਸਾਹੋ' ਤੋਂ ਬਾਅਦ ਇੱਕ ਵੱਡੀ ਫ਼ਿਲਮ ਹੈ। ਜੀ ਹਾਂ, ਸ਼ਰਧਾ ਜਲਦੀ ਹੀ ਇੱਕ ਬਾਇਓਪਿਕ ‘ਚ ਨਜ਼ਰ ਆਵੇਗੀ। ਇਹ ਬਾਇਓਪਿਕ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਜਿੰਦਗੀ ‘ਤੇ ਹੈ।




ਫ਼ਿਲਮ ਦੀ ਕਹਾਣੀ ਫਾਈਨਲ ਹੋ ਚੁੱਕੀ ਹੈ। ਇਸ ‘ਚ ਸਾਈਨਾ ਦਾ ਰੋਲ ਸ਼ਰਧਾ ਪਲੇ ਕਰੇਗੀ ਇਹ ਵੀ ਫਾਈਨਲ ਹੈ। ਆਪਣੇ ਰੋਲ ਲਈ ਸ਼ਰਧਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਰਹੀ ਹੈ। ਇਸ ਲਈ ਸ਼ਰਧਾ ਨੇ ਨਾ ਸਿਰਫ ਸਾਈਨਾ ਨਾਲ ਮੁਲਾਕਾਤ ਕੀਤੀ ਸਗੋਂ ਉਹ ਇਸ ਦੀ ਟ੍ਰੇਨਿੰਗ ਵੀ ਲੈ ਰਹੀ ਹੈ।

ਸਾਈਨਾ ਨੇ ਸ਼ਰਧਾ ਨੂੰ ਸਕ੍ਰੀਨ ‘ਤੇ ਰਿਅਲਿਸਟਿਕ ਦਿਖਣ ਦੇ ਕੁਝ ਟਿਪਸ ਵੀ ਦਿੱਤੇ ਹਨ। ਇਸ ਗੱਲ ਨੂੰ ਫ਼ਿਲਮ ਦੇ ਡਾਇਰੈਕਟਰ ਨੇ ਵੀ ਕੰਫਰਮ ਕਰ ਦਿੱਤਾ ਹੈ। ਫ਼ਿਲਮ ਨੂੰ ਅਮੋਲ ਗੁਪਤੇ ਡਾਇਰੈਕਟ ਕਰਨਗੇ। ਇਸ ਬਾਰੇ ਗੁਪਤੇ ਨੇ ਕਿਹਾ ਕਿ ਫ਼ਿਲਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਲਈ ਸ਼ਰਧਾ ਕਪੂਰ ਦੇ ਲਈ ਵਰਕਸ਼ਾਪ ਵੀ ਕਰਵਾਈ ਜਾਵੇਗੀ।



ਫ਼ਿਲਮ ਦਾ ਫਸਟ ਸ਼ੈਡਿਊਲ ਸਤੰਬਰ ‘ਚ ਸ਼ੁਰੂ ਹੋਵੇਗਾ। ਫ਼ਿਲਮ ਲਈ ਟੀਮ ਲਗਾਤਾਰ ਸਾਈਨਾ ਨਾਲ ਟੱਚ ‘ਚ ਹੈ ਤੇ ਫ਼ਿਲਮ ਸ਼ਰਧਾ ਕਪੂਰ ਲਈ ਵੀ ਇੱਕ ਵੱਡੀ ਫ਼ਿਲਮ ਸਾਬਤ ਹੋ ਸਕਦੀ ਹੈ।