ਮੁੰਬਈ- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਸੁਨਿਧੀ ਚੌਹਾਨ ਲਈ ਨਵੇਂ ਸਾਲ ਦੀ ਸ਼ੁਰੂਆਤ ਕਾਫ਼ੀ ਖ਼ਾਸ ਹੈ ਕਿਉਂਕਿ ਉਹ ਨਵੇਂ ਸਾਲ 'ਦੀ ਸ਼ੁਰੂਆਤ ਮਾਂ ਬਣ ਗਈ ਹੈ। ਜਾਣਕਾਰੀ ਅਨੁਸਾਰ ਸੁਨਿਧੀ ਚੌਹਾਨ ਨੇ ਬੀਤੇ ਦਿਨ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।


ਉਨ੍ਹਾਂ ਇਕ ਬੇਟੇ ਨੂੰ ਜਨਮ ਦਿੱਤਾ ਤੇ ਉਨ੍ਹਾਂ ਦੀ ਡਾਕਟਰ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਚਾ ਤੇ ਮਾਂ ਦੋਵੇਂ ਠੀਕ ਹਨ। ਉਨ੍ਹਾਂ ਦੱਸਿਆ ਕਿ ਸੁਨਿਧੀ ਨੇ ਇੱਕ ਜਨਵਰੀ ਨੂੰ ਸ਼ਾਮ 5:00 ਵਜੇ ਇਸ ਬੱਚੇ ਨੂੰ ਜਨਮ ਦਿੱਤਾ।

ਨਵੇਂ ਸਾਲ ਮੌਕੇ ਆਪਣੇ ਘਰ ਦੇ ਇਸ ਨਵੇਂ ਮਹਿਮਾਨ ਨੂੰ ਦੇਖ ਕੇ ਸੁਨਿਧੀ ਤੇ ਉਨ੍ਹਾਂ ਦੇ ਪਤੀ ਹਿਤੇਸ਼ ਦੋਵੇਂ ਬੇਹੱਦ ਖ਼ੁਸ਼ ਹਨ। ਜ਼ਿਕਰਯੋਗ ਹੈ ਕਿ ਇਸ ਪਹਿਲਾਂ ਉਨ੍ਹਾਂ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਇਸ ਬੱਚੇ ਤੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਨੂੰ ਲੈ ਕੇ ਬਹੁਤ ਖ਼ੁਸ਼ ਹੈ।