ਮੁੰਬਈ: ਸਿੰਗਰ ਸੋਨਾ ਮਹਾਪਾਤਰਾ ਨੇ ਇੱਕ ਵਾਰ ਫੇਰ ਮਿਊਜ਼ਿਕ ਕੰਪੋਜ਼ਰ ਅਨੂੰ ਮਲਿਕ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਸੋਨਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਹ ਖੁਲਾਸਾ ਕੀਤਾ ਹੈ ਕਿ ਅਨੂੰ ਮਲਿਕ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਦੱਸਿਆ ਕਿ ਅਨੂੰ ਮਲਿਕ ਨੇ ਉਨ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਮਿਊਜ਼ਿਕ ਡਾਇਰੈਕਟਰ ਐਂਡ ਕੰਪੋਜ਼ਰਸ ਐਸੋਸੀਏਸ਼ਨ ਆਫ਼ ਇੰਡੀਆ ਰਾਹੀਂ ਅਨੂੰ ਮਲਿਕ ਨੇ ਉਨ੍ਹਾਂ ਤਕ ਪਹੁੰਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ 2018 ‘ਚ ਸੋਨਾ ਨੇ ਅਨੂੰ ‘ਤੇ ਇਲਜ਼ਾਮ ਲਾਇਆ ਸੀ ਕਿ ਅਨੂੰ ‘ਤੇ ਸੈਕਸੂਅਲ ਮਿਸ ਕੰਡਕਟ ਦਾ ਇਲਜ਼ਾਮ ਲਾਇਆ ਸੀ।


ਅਨੂੰ ਮਲਿਕ ‘ਤੇ ਵੀ ‘ਮੀ ਟੂ ਅੰਦੋਲਨ’ ਦੌਰਾਨ ਇਲਜ਼ਾਮ ਲੱਗੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੇ ਉਸ ਸਮੇਂ ਵਧੇਰੇ ਬਵਾਲ ਕੀਤਾ ਸੀ ਜਿਸ ‘ਚ ਪਹਿਲੀ ਵਾਰ ਅਨੂੰ ਮਲਿਕ ‘ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗੇ ਸੀ। ਗਾਇਕਾ ਨੇਹਾ ਭਸੀਨ ਤੇ ਸ਼ਵੇਤਾ ਪੰਡਿਤ ਨੇ ਵੀ ਅਨੂੰ ਮਲਿਕ ਖਿਲਾਫ ਇਲਜ਼ਾਮ ਲਗਾਏ ਸੀ।