ਪੜਚੋਲ ਕਰੋ
ਟੈਕਸੀ ਡਰਾਈਵਰ ਦੀ ਗੰਦੀ ਹਰਕਤ ਨੇ ਸੋਨਮ ਨੂੰ ਹਿਲਾ ਕੇ ਰੱਖ ਦਿੱਤਾ
ਹਾਲ ਹੀ 'ਚ ਸੋਨਮ ਨਾਲ ਲੰਡਨ 'ਚ ਇੱਕ ਅਜੀਬ ਘਟਨਾ ਹੋਈ, ਜਿਸ ਨੇ ਸੋਨਮ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਸੋਨਮ ਨੇ ਟਵਿੱਟਰ ਜ਼ਰੀਏ ਇਸ ਘਟਨਾ ਬਾਰੇ ਦੱਸਿਆ ਕਿ ਲੰਡਨ 'ਚ ਟ੍ਰੈਵਲ ਕਰਨ ਲਈ ਉਨ੍ਹਾਂ ਨੇ ਟੈਕਸੀ ਦਾ ਸਹਾਰਾ ਲਿਆ ਸੀ ਪਰ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ।
ਮੁੰਬਈ: ਬਾਲੀਵੁੱਡ ਅਦਾਕਾਰ ਸੋਨਮ ਕਪੂਰ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਆਨੰਦ ਅਹੁਜਾ ਨਾਲ ਲੰਡਨ 'ਚ ਸਮਾਂ ਬਤੀਤ ਕਰ ਰਹੀ ਹੈ । ਇਸ ਦਰਮਿਆਨ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨਾਲ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਨਾਲ ਲੰਡਨ 'ਚ ਇੱਕ ਅਜੀਬ ਘਟਨਾ ਹੋਈ, ਜਿਸ ਨੇ ਸੋਨਮ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਸੋਨਮ ਨੇ ਟਵਿੱਟਰ ਜ਼ਰੀਏ ਇਸ ਘਟਨਾ ਬਾਰੇ ਦੱਸਿਆ ਕਿ ਲੰਡਨ 'ਚ ਟ੍ਰੈਵਲ ਕਰਨ ਲਈ ਉਨ੍ਹਾਂ ਨੇ ਟੈਕਸੀ ਦਾ ਸਹਾਰਾ ਲਿਆ ਸੀ ਪਰ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ।
ਉਨ੍ਹਾਂ ਦੱਸਿਆ ਕਿ ਲੰਡਨ 'ਚ ਸਫਰ ਦੌਰਾਨ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਿਸ ਨਾਲ ਉਹ ਬੇਹੱਦ ਘਬਰਾ ਗਈ। ਉਨ੍ਹਾਂ ਟਵੀਟ 'ਚ ਲਿਖਿਆ, "ਹੈਲੋ ਗਾਇਜ਼, ਮੈਂ ਲੰਡਨ ਦੀ ਉਬਰ ਟੈਕਸੀ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਸਫਰ ਕੀਤਾ। ਤੁਸੀਂ ਚੌਕਸ ਰਹੋ। ਸਭ ਤੋਂ ਬਿਹਤਰ ਤੇ ਸੁਰੱਖਿਅਤ ਹੈ ਪਬਲਿਕ ਟ੍ਰਾਂਸਪੋਰਟ ਤੇ ਕੈਬ। ਮੈਂ ਬਹੁਤ ਘਬਰਾ ਗਈ ਹਾਂ।"Hey guys I’ve had the scariest experience with @Uber london. Please please be careful. The best and safest is just to use the local public transportation or cabs. I’m super shaken.
— Sonam K Ahuja (@sonamakapoor) January 15, 2020
ਤੁਹਾਨੂੰ ਦੱਸ ਦਈਏ ਕਿ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈਸਮੈਨ ਆਨੰਦ ਅਹੁਜਾ ਨਾਲ ਵਿਆਹ ਕਰਵਾ ਲਿਆ ਸੀ। ਆਨੰਦ ਦਾ ਜ਼ਿਆਦਾਤਰ ਬਿਜ਼ਨੈਸ ਲੰਡਨ ਬੇਸਡ ਹੈ। ਇਸ ਦੇ ਚੱਲਦਿਆਂ ਸੋਨਮ ਪਤੀ ਨਾਲ ਕਾਫੀ ਸਮਾਂ ਲੰਡਨ 'ਚ ਬਿਤਾਉਂਦੀ ਹੈ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਬਾਲੀਵੁੱਡ
ਪੰਜਾਬ
ਪੰਜਾਬ
Advertisement