ਮੁੰਬਈ: ਸੋਨਮ ਕਪੂਰ ਨੇ ਵਿਆਹ ਤੋਂ ਬਾਅਦ ਕਾਨਸ ਫ਼ਿਲਮ ਫੈਸਟੀਵਲ ‘ਚ ਆਪਣਾ ਜਲਵਾ ਬਿਖੇਰਿਆ। 71ਵਾਂ ਕਾਨਸ ‘ਚ ਸ਼ਿਰਕਤ ਕਰਨ ਤੋਂ ਬਾਅਦ ਸੋਨਮ ਕਪੂਰ ਆਹੁਜਾ ਦੀ ਭਾਰਤ ਵਾਪਸੀ ਹੋ ਗਈ ਹੈ। ਸੋਨਮ ਦੇ ਫੈਸ਼ਨੇਬਲ ਡ੍ਰੈਸਿਸ ਨੂੰ ਫੈਸ਼ਨ ਪੰਡਤਾਂ ਵੱਲੋਂ ਠੀਕ ਠਾਕ ਰੇਟਿੰਗ ਮਿਲੀ ਹੈ।




ਹੁਣ ਜਦੋਂ ਸੋਨਮ ਭਾਰਤ ਵਾਪਸ ਆ ਗਈ ਹੈ ਤਾਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਆਪਣੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦਾ ਪ੍ਰਮੋਸ਼ਨ ਸ਼ੁਰੂ ਕਰ ਦਵੇਗੀ। ਪ੍ਰਮੋਸ਼ਨ ਲਈ ਉਹ ਜਲਦੀ ਹੀ ਕਰੀਨਾ, ਸਵਰਾ ਤੇ ਸ਼ਿਖਾ ਦਾ ਸਾਥ ਦਵੇਗੀ।

‘ਵੀਰੇ ਦੀ ਵੈਡਿੰਗ’ ਦਾ ਪ੍ਰਮੋਸ਼ਨ ਖ਼ਤਮ ਕਰਨ ਤੋਂ ਬਾਅਦ ਸੋਨਮ ਆਪਣੀ ਅਗਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੀ ਸ਼ੂਟਿੰਗ ਸ਼ੁਰੂ ਕਰ ਦਵੇਗੀ। ਇਸ ਨੂੰ ਪੂਰਾ ਕਰ ਸੋਨਮ ਦਾ ਅਗਲਾ ਪ੍ਰੋਜੈਕਟ ਹੋਵੇਗੀ ‘ਦ ਜ਼ੋਯਾ ਫੈਕਟਰ’। ਇਨ੍ਹਾਂ ਫ਼ਿਲਮਾਂ ਨੂੰ ਪੂਰਾ ਕਰਨ ਤੋਂ ਬਾਅਦ ਸੋਨਮ ਆਪਣੇ ਪਤੀ ਆਨੰਦ ਆਹੂਜਾ ਨਾਲ ਹਨੀਮੂਨ ‘ਤੇ ਜਾਵੇਗੀ।



‘ਵੀਰੇ ਦੀ ਵੈਡਿੰਗ’ ਨੂੰ ਸੈਂਸਰ ਬੋਰਡ ਵੱਲੋਂ ‘ਏ’ ਸਰਟੀਫਿਕੇਟ ਮਿਲ ਗਿਆ ਹੈ। ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਸੋਨਮ ਦੇ ਭਰਾ ਹਰਸ਼ਵਰਧਨ ਦੀ ਫ਼ਿਲਮ ਵੀ 1 ਜੂਨ ਨੂੰ ਹੀ ਰਿਲੀਜ਼ ਹੋ ਰਹੀ ਹੈ। ਦੇਖਣਾ ਖਾਸ ਰਹੇਗਾ ਕਿ ਭੈਣ-ਭਰਾ ਦੇ ਇਸ ਟਕਰਾਅ ‘ਚ ਕੌਣ ਬਾਜ਼ੀ ਮਾਰਦਾ ਹੈ।