ਨਵੀਂ ਦਿੱਲੀ: ਤਮਿਲ ਸੁਪਰਸਟਾਰ ਮਹੇਸ਼ ਬਾਬੂ ਦੀ ਫ਼ਿਲਮ 'ਸਪਾਇਡਰ' ਨੇ ਰਿਲੀਜ਼ ਹੁੰਦੇ ਸਾਰ ਹੀ ਕਮਾਈ ਦੇ ਮਾਮਲੇ 'ਚ ਤੂਫਾਨ ਲਿਆ ਦਿੱਤਾ ਹੈ। ਇਹ ਫ਼ਿਲਮ ਬੁੱਧਵਾਰ ਨੂੰ ਮਤਲਬ ਮਿਡ ਵੀਕ 'ਚ ਰਿਲੀਜ਼ ਹੋਈ ਅਤੇ ਪਹਿਲੇ ਦਿਨ ਹੀ ਧਮਾਕੇਦਾਰ ਕਮਾਈ ਕੀਤੀ। ਇਸ ਫ਼ਿਲਮ ਨੇ ਪੂਰੇ ਵਿਸ਼ਵ ਵਿੱਚ 51 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
[embed]https://twitter.com/SpyderTheMovie/status/913357832136691712[/embed]
ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਫ਼ਿਲਮ ਇਸੇ ਤਰ੍ਹਾਂ ਚਲਦੀ ਰਹੀ ਤਾਂ ਕਮਾਈ ਦੇ ਮਾਮਲੇ ਵਿੱਚ ਬਾਹੁਬਲੀ-2 ਦਾ ਰਿਕਾਰਡ ਤੋੜ ਸਕਦੀ ਹੈ। ਦੱਸ ਦੇਈਏ ਕਿ ਬਾਹੁਬਲੀ-2 ਦੇ ਸਿਰਫ਼ ਹਿੰਦੀ ਵਰਜ਼ਨ ਨੇ ਪਹਿਲੇ ਦਿਨ 41 ਕਰੋੜ ਦੀ ਕਮਾਈ ਕੀਤੀ ਸੀ।
ਇਸ ਫਿਲਮ ਨੂੰ ਮੁਰੁਗਾਦੌਸ ਨੇ ਨਿਰਦੇਸ਼ਤ ਕੀਤਾ ਹੈ। ਇਸ 'ਚ ਮਹੇਸ਼ ਬਾਬੂ ਨਾਲ ਹੀਰੋਇਨ ਰਕੂਲ ਪ੍ਰੀਤ ਸਿੰਘ ਹੈ।