ਨਵੀਂ ਦਿੱਲੀ: ਦੱਖਣੀ ਭਾਰਤੀ ਅਤੇ ਬਾਲੀਵੁੱਡ ਫਿਲਮ ਗਾਇਕਾ ਐਸਪੀ ਬਾਲਾਸੁਬ੍ਰਮਨੀਅਮ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ। ਐਸਪੀ ਬਾਲਾਸੁਬ੍ਰਮਨੀਅਮ 5 ਅਗਸਤ ਤੋਂ ਹਸਪਤਾਲ ਵਿੱਚ ਹਨ। ਸ਼ੁਰੂਆਤ 'ਚ ਉਨ੍ਹਾਂ 'ਚ ਕੋਵਿਡ-19 ਦੇ ਹਲਕੇ ਲੱਛਣ ਸੀ, ਫਿਰ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਹਸਪਤਾਲ ਦੇ ਅਨੁਸਾਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਨਿਰੰਤਰ ਨਜ਼ਰ ਰੱਖ ਰਹੀ ਹੈ।

ਐਲਏਸੀ ਟਕਰਾਅ ਦੇ ਵਿਚਕਾਰ ਭਾਰਤ ਅਤੇ ਚੀਨ ਦੀਆਂ ਫੌਜ਼ਾਂ 15-26 ਸਤੰਬਰ ਤੱਕ ਇੱੱਕਠੇ ਕਰਨਗੀਆਂ ਯੁੱਧ ਅਭਿਆਸ

ਦੱਸ ਦਈਏ ਕਿ ਜਦੋਂ ਐਸਪੀ ਬਾਲਾਸੁਬ੍ਰਮਨੀਅਮ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਲਦੀ ਠੀਕ ਹੋ ਜਾਵਾਂਗਾ। ਵੀਡੀਓ ਵਿੱਚ ਐਸਪੀ ਨੇ ਦੱਸਿਆ ਸੀ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਮੇਰੀ ਛਾਤੀ ਵਿੱਚ ਦਰਦ ਸੀ ਅਤੇ ਗਲ਼ੇ ਵਿੱਚ ਹਲਕੀ ਜਿਹੀ ਕਫ਼ ਜੰਮ ਰਹੀ ਸੀ।

ਐਸਪੀ ਬਾਲਾਸੁਬ੍ਰਮਨੀਅਮ ਦੀ ਸਿਹਤ ਲਈ ਹਰ ਕੋਈ ਕਾਮਨਾ ਕਰ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਐਸਪੀ ਬਾਲਾਸੁਬ੍ਰਮਨੀਅਮ ਨੇ ਕੋਰੋਨਾ 'ਤੇ ਇੱਕ ਗੀਤ ਵੀ ਤਿਆਰ ਕੀਤਾ ਸੀ ਅਤੇ ਲੋਕਾਂ ਨੂੰ ਇਸ ਮਹਾਮਾਰੀ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਸੀ। ਇਹ ਗਾਣਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋਇਆ ਸੀ।

ਸੁਖਨਾ ਝੀਲ ਅਗਲੇ ਆਦੇਸ਼ਾਂ ਤੱਕ ਵੀਕਐਂਡ ਤੇ ਰਹੇਗੀ ਬੰਦ

ਭਗਵੰਤ ਮਾਨ ਨੇ ਲਾਏ ਕੈਪਟਨ 'ਤੇ ਇਲਜ਼ਾਮ, ਕਿਹਾ ਕੈਪਟਨ 'ਤੇ ਹੋਏ 302 ਦਾ ਪਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904