ਦੁਬਈ: ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੀ ਜਾਂਚ ਪੂਰੀ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਪੋਸਟਮਾਰਟਮ ਪੂਰਾ ਹੋ ਚੁੱਕਾ ਹੈ ਤੇ ਰਿਪੋਰਟ ਮੁਤਾਬਕ ਸ਼੍ਰੀਦੇਵੀ ਦੇ ਸ਼ਰੀਰ ਵਿੱਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ।
ਸ਼੍ਰੀਦੇਵੀ ਦੀ ਲਾਸ਼ ਦਾ ਪੋਸਟਮਾਰਟਮ ਤੋਂ ਬਾਅਦ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਦੱਸੀ ਗਈ ਹੈ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਤੋਂ ਪਹਿਲਾਂ ਇਹ ਖ਼ਬਰਾਂ ਸਨ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੁਪਹਿਰ ਤਕ ਭਾਰਤ ਆ ਜਾਵੇਗੀ ਪਰ ਹੁਣ ਮਰਹੂਮ ਅਦਾਕਾਰਾ ਦੀ ਦੇਹ ਅੱਜ ਦੇਰ ਰਾਤ ਦੁਬਈ ਤੋਂ ਮੁੰਬਈ ਲਿਆਂਦੀ ਜਾਵੇਗੀ। ਦੁਬਈ ਵਿੱਚ ਪੋਸਟਮਾਰਟਮ ਤੋਂ ਬਾਅਦ ਕਈ ਲੈਬ ਪ੍ਰੀਖਣ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।