ਪੜਚੋਲ ਕਰੋ

ਕੌਣ ਵੱਧ ਅਮੀਰ ਧਰਮਿੰਦਰ ਦਾ ਮੁੰਡਾ ਸੰਨੀ ਦਿਓਲ ਕਿ ਛੋਟੇ ਬਾਦਲ? ਪੜ੍ਹੋ ਜਾਇਦਾਦ ਦੇ ਵੇਰਵੇ

ਸੰਨੀ ਦਿਓਲ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦਾ ਪੂਰਾ ਭਾਵ ਅਸਲ ਨਾਂ ਅਜੇ ਸਿੰਘ ਧਰਮੇਂਦਰ ਦਿਓਲ ਹੈ। ਸੰਨੀ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਸਾਂਝੇ ਤੌਰ 'ਤੇ 87 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ ਤੇ ਦੋਵਾਂ ਜੀਆਂ ਸਿਰ ਤਕਰੀਬਨ 53 ਕਰੋੜ ਦਾ ਕਰਜ਼ਾ ਵੀ ਹੈ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ 87 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਆਪਣੇ ਪਿਤਾ ਤੇ ਮਤਰੇਈ ਮਾਂ ਹੇਮਾ ਮਾਲਿਨੀ ਨਾਲੋਂ ਕਾਫੀ ਘੱਟ ਜਾਇਦਾਦ ਹੈ। ਉਹ ਦੋਵੇਂ ਬਾਲੀਵੁੱਡ ਸਿਤਾਰੇ 249 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ। ਸੰਨੀ ਦਿਓਲ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦਾ ਪੂਰਾ ਭਾਵ ਅਸਲ ਨਾਂ ਅਜੇ ਸਿੰਘ ਧਰਮੇਂਦਰ ਦਿਓਲ ਹੈ। ਸੰਨੀ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਸਾਂਝੇ ਤੌਰ 'ਤੇ 87 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ ਤੇ ਦੋਵਾਂ ਜੀਆਂ ਸਿਰ ਤਕਰੀਬਨ 53 ਕਰੋੜ ਦਾ ਕਰਜ਼ਾ ਵੀ ਹੈ। ਸੰਨੀ ਕੋਲ ਕੋਈ ਹਿੰਦੂ ਅਨਡਿਵਾਈਡਿਡ ਫੰਡ (ਐਚਯੂਐਫ) ਖਾਤਾ ਨਹੀਂ ਹੈ ਤੇ ਨਾ ਹੀ ਸੰਨੀ ਦਿਓਲ ਖ਼ਿਲਾਫ਼ ਕੋਈ ਅਪਰਾਧਿਕ ਮੁਕੱਦਮਾ ਬਕਾਇਆ ਜਾਂ ਚੱਲ ਰਿਹਾ ਹੈ। ਹਲਫ਼ਨਾਮੇ ਮੁਤਾਬਕ ਅਜੇ ਸਿੰਘ ਧਰਮੇਂਦਰ ਦਿਓਲ (ਸੰਨੀ ਦਿਓਲ) ਤੇ ਲਿੰਡਾ ਦਿਓਲ ਦੇ ਵੇਰਵੇ ਹੇਠ ਦਿੱਤੇ ਹਨ- ਨਕਦ: ਅਜੇ ਸਿੰਘ ਧਰਮੇਂਦਰ ਦਿਓਲ - 26 ਲੱਖ ਲਿੰਡਾ ਦਿਓਲ - 16 ਲੱਖ ਬੈਂਕ 'ਚ ਜਮ੍ਹਾਂਪੂੰਜੀ: ਅਜੇ ਸਿੰਘ ਧਰਮੇਂਦਰ ਦਿਓਲ - 09 ਲੱਖ 36 ਹਜ਼ਾਰ ਲਿੰਡਾ ਦਿਓਲ - 18 ਲੱਖ 94 ਹਜ਼ਾਰ ਬਾਂਡ, ਸ਼ੇਅਰ ਤੇ ਮਿਉਚੂਅਲ ਫੰਡ: ਅਜੇ ਸਿੰਘ ਧਰਮੇਂਦਰ ਦਿਓਲ - 01 ਕਰੋੜ 43 ਲੱਖ ਲਿੰਡਾ ਦਿਓਲ - ਕੋਈ ਨਹੀਂ ਕਰਜ਼ਾ ਦਿੱਤਾ: ਅਜੇ ਸਿੰਘ ਧਰਮੇਂਦਰ ਦਿਓਲ - 56 ਕਰੋੜ 71 ਲੱਖ ਲਿੰਡਾ ਦਿਓਲ - 03 ਕਰੋੜ 81 ਲੱਖ ਗਹਿਣਾ-ਗੱਟਾ: ਅਜੇ ਸਿੰਘ ਧਰਮੇਂਦਰ ਦਿਓਲ - ਕੋਈ ਨਹੀਂ ਲਿੰਡਾ ਦਿਓਲ - 1 ਕਰੋੜ 56 ਲੱਖ ਵਾਹਨ: ਅਜੇ ਸਿੰਘ ਧਰਮੇਂਦਰ ਦਿਓਲ - 1 ਕਰੋੜ 69 ਲੱਖ ਲਿੰਡਾ ਦਿਓਲ - ਕੋਈ ਨਹੀਂ ਵਿਆਜ਼ ਆਉਣ ਵਾਲੇ ਹੋਰ ਆਮਦਨ ਸਰੋਤ: ਅਜੇ ਸਿੰਘ ਧਰਮੇਂਦਰ ਦਿਓਲ - 26 ਲੱਖ 69 ਹਜ਼ਾਰ ਲਿੰਡਾ ਦਿਓਲ - ਕੋਈ ਨਹੀਂ ਕੁੱਲ ਚੱਲ ਸੰਪੱਤੀ: ਅਜੇ ਸਿੰਘ ਧਰਮੇਂਦਰ ਦਿਓਲ - 60.46 ਕਰੋੜ ਰੁਪਏ ਲਿੰਡਾ ਦਿਓਲ - 5.72 ਕਰੋੜ ਰੁਪਏ ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਕੋਲ ਕੁੱਲ 66.19 ਕਰੋੜ ਰੁਪਏ ਦੀ ਜਾਇਦਾਦ ਹੈ। ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਦੀ ਅਚੱਲ ਸੰਪੱਤੀ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ): ਅਜੇ ਸਿੰਘ ਧਰਮੇਂਦਰ ਦਿਓਲ - 21 ਕਰੋੜ ਲਿੰਡਾ ਦਿਓਲ - ਕੋਈ ਨਹੀਂ ਬੈਂਕ ਤੇ ਹੋਰਨਾਂ ਥਾਵਾਂ ਤੋਂ ਲਿਆ ਕਰਜ਼: ਅਜੇ ਸਿੰਘ ਧਰਮੇਂਦਰ ਦਿਓਲ - 51 ਕਰੋੜ 80 ਲੱਖ ਲਿੰਡਾ ਦਿਓਲ - 01 ਕਰੋੜ 66 ਲੱਖ ਉਚੇਰੀ ਸਿੱਖਿਆ: ਅਜੇ ਸਿੰਘ ਧਰਮੇਂਦਰ ਦਿਓਲ ਨੇ ਅਦਾਕਾਰੀ ਤੇ ਰੰਗਮੰਚ ਵਿੱਚ ਬਰਮਿੰਘਮ (ਇੰਗਲੈਂਡ) ਤੋਂ ਡਿਪਲੋਮਾ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਦੀ ਕੁੱਲ ਜਾਇਦਾਦ 87 ਕਰੋੜ ਹੈ, ਜੋ ਕਿ ਪੰਜਾਬ ਦੇ ਸਭ ਤੋਂ ਅਮੀਰ ਲੋਕ ਸਭਾ ਉਮੀਦਵਾਰ ਹਰਸਿਮਰਤ ਬਾਦਲ ਤੇ ਉਨ੍ਹਾਂ ਪਤੀ ਸੁਖਬੀਰ ਬਾਦਲ ਦੀ ਕੁੱਲ 217 ਕਰੋੜ ਦੀ ਜਾਇਦਾਦ ਤੋਂ ਕਾਫੀ ਘੱਟ ਹੈ। ਸੁਖਬੀਰ ਤੇ ਹਰਸਿਮਰਤ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵੇ ਦਿੱਤੇ ਹੇਠਾਂ ਦਿੱਤੇ ਲਿੰਕ 'ਤੇ ਪੜ੍ਹ ਸਕਦੇ ਹੋ। ਸੁਖਬੀਰ ਬਾਦਲ ਤੇ ਹਰਸਿਮਰਤ ਨੇ ਐਲਾਨੀ ਆਪਣੀ ਜਾਇਦਾਦ, ਪੜ੍ਹ ਕੇ ਉੱਡ ਜਾਣਗੇ ਹੋਸ਼

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Singer Video: ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...
ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...
Mithun Chakraborty Health: ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 
ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget