Sunny Deol: ਸੰਨੀ ਦਿਓਲ ਨੇ ਗੁੱਸੇ 'ਚ ਟ੍ਰੋਲਰਾਂ ਤੇ ਕੱਢੀ ਭੜਾਸ, ਬੋਲੇ- 'ਇਹ ਮੂਰਖਾਂ ਦੀ ਦੁਨੀਆ... ਹਿੰਮਤ ਹੈ ਤਾਂ ਬਾਹਰ ਆ ਕੇ ਬੋਲੋ'
Here Is What Sunny Deol Do When Gets Troll: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਸੰਨੀ ਦਿਓਲ ਦੀ ਫਿਲਮ ਦੀ ਚਰਚਾ ਕਾਫੀ ਵਧ ਗਈ ਹੈ
Here Is What Sunny Deol Do When Gets Troll: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਸੰਨੀ ਦਿਓਲ ਦੀ ਫਿਲਮ ਦੀ ਚਰਚਾ ਕਾਫੀ ਵਧ ਗਈ ਹੈ। ਇਸ ਦੇ ਨਾਲ ਹੀ ਇੱਕ ਖਾਸ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਸੰਨੀ ਦਿਓਲ ਦੀ ਫਿਲਮ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਦੇ ਮਨਾਂ 'ਚ ਦੇਸ਼ ਭਗਤੀ ਦੀਆਂ ਭਾਵਨਾਵਾਂ ਜਾਗ ਪਈਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਸੰਨੀ ਦਿਓਲ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
ਟ੍ਰੋਲਿੰਗ 'ਤੇ ਬੋਲੇ ਸਨੀ ਦਿਓਲ
ਸੋਸ਼ਲ ਮੀਡੀਆ ਦੇ ਦੌਰ 'ਚ ਟ੍ਰੋਲਰਸ ਨੇ ਫਿਲਮੀ ਸਿਤਾਰਿਆਂ ਨੂੰ ਜੋ ਬੋਲਣਾ ਹੁੰਦਾ ਹੈ ਬੋਲ ਦਿੰਦੇ ਹਨ, ਅਜਿਹੇ 'ਚ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਟ੍ਰੋਲਾਂ ਤੋਂ ਬਿਲਕੁਲ ਨਹੀਂ ਡਰਦੇ। ਹਾਲ ਹੀ 'ਚ ਸੰਨੀ ਦਿਓਲ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਟ੍ਰੋਲਸ ਨਾਲ ਕਿਵੇਂ ਨਜਿੱਠਦੇ ਹਨ। Aaj Tak ਮੁਤਾਬਕ ਸੰਨੀ ਦਿਓਲ ਨੇ ਕਿਹਾ ਕਿ 'ਮੈਂ ਟ੍ਰੋਲਿੰਗ ਤੋਂ ਨਹੀਂ ਡਰਦਾ'। ਉਹ ਡਰਪੋਕ ਲੋਕ ਹਨ ਜੋ ਲਿਖ ਰਹੇ ਹਨ। ਵਿਹਲੇ ਲੋਕ ਹਨ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ, ਤਾਂ ਲਿਖਦੇ ਹਨ। ਬੇਵਕੂਫ਼ਾਂ ਦੀ ਦੁਨੀਆਂ ਵਿੱਚ ਲੋਕ ਇੱਕ-ਦੂਜੇ ਨੂੰ ਮੂਰਖ ਬਣਾਉਂਦੇ ਹਨ... ਤਕਨਾਲੋਜੀ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਕੁਝ ਲੋਕ ਹਮੇਸ਼ਾ ਇਸਦੀ ਦੁਰਵਰਤੋਂ ਕਰਦੇ ਹਨ। ਮੇਰੇ ਬਾਰੇ ਟ੍ਰੋਲਿੰਗ ਹੋ ਰਹੀ ਸੀ, ਤਾਂ ਮੈਂ ਕਮੈਂਟ ਬੰਦ ਕਰ ਦਿੱਤੇ। ਜੇਕਰ ਕਿਸੇ ਦੀ ਹਿੰਮਤ ਆ ਤਾਂ ਸਾਹਮਣੇ ਆ ਕੇ ਬੋਲਣ।
ਭਾਰਤ ਵਿਰੋਧੀ ਪਾਕਿਸਤਾਨ ਵਿਰੋਧੀ ਮਾਹੌਲ 'ਤੇ ਸੰਨੀ ਨੇ ਕੀ ਕਿਹਾ?
ਸੰਨੀ ਦਿਓਲ ਨੂੰ ਪ੍ਰਸ਼ੰਸਕ ਯਕੀਨੀ ਤੌਰ 'ਤੇ ਪਸੰਦ ਕਰਦੇ ਹਨ, ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ। ਜੀ ਹਾਂ, ਸੰਨੀ ਨੂੰ ਪਾਕਿਸਤਾਨੀ ਪ੍ਰਸ਼ੰਸਕਾਂ ਤੋਂ ਵੀ ਘੱਟ ਪਿਆਰ ਨਹੀਂ ਮਿਲਦਾ। ਜਦੋਂ ਗਦਰ ਦੀ ਪਹਿਲਾ ਭਾਗ ਰਿਲੀਜ਼ ਹੋਇਆ ਸੀ ਤਾਂ ਕਿਹਾ ਗਿਆ ਕਿ ਪਾਕਿਸਤਾਨੀਆਂ ਨੂੰ ਸੰਨੀ ਦੀ ਫਿਲਮ ਪਸੰਦ ਨਹੀਂ ਆਈ, ਪਰ ਅਜਿਹਾ ਨਹੀਂ ਹੈ। ਉੱਥੇ ਵੀ ਸੰਨੀ ਦਿਓਲ ਦੇ ਪ੍ਰਸ਼ੰਸਕ ਵੀ ਬੈਠੇ ਹਨ। ਸੰਨੀ ਨੇ ਉਸੇ ਇੰਟਰਵਿਊ 'ਚ ਕਿਹਾ, 'ਅਸਲੀ ਜਨਤਾ 'ਚ ਅਜਿਹਾ ਮਾਹੌਲ ਨਹੀਂ ਹੈ। ਜਦੋਂ ਮੈਂ ਪਾਕਿਸਤਾਨ ਜਾਂਦਾ ਹਾਂ ਤਾਂ ਪ੍ਰਸ਼ੰਸਕਾਂ ਨੂੰ ਮਿਲਦਾ ਹਾਂ। ਉਹ ਗਲੇ ਲੱਗਦੇ ਹਨ। ਜਦੋਂ ਮੈਂ ਪਿਛਲੇ ਦਿਨਾਂ ਵਿੱਚ ਕੁਝ ਕਿਹਾ ਤਾਂ ਲੋਕਾਂ ਨੇ ਉਸ ਦਾ ਗਲਤ ਮਤਲਬ ਕੱਢ ਲਿਆ।