Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਨੀ ਦਿਓਲ, ਫਿਲਮ ਗਦਰ-2 ਦੀ ਕਾਮਯਾਬੀ ਲਈ ਕੀਤੀ ਅਰਦਾਸ
Sunny Deol Reach Golden Temple: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸੰਨੀ ਦਿਓਲ ਅਤੇ ਅਤੇ ਅਮੀਸ਼ਾ ਪਟੇਲ ਦੀ ਲਵ ਕੈਮਿਸਟ੍ਰੀ
Sunny Deol Reach Golden Temple: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸੰਨੀ ਦਿਓਲ ਅਤੇ ਅਤੇ ਅਮੀਸ਼ਾ ਪਟੇਲ ਦੀ ਲਵ ਕੈਮਿਸਟ੍ਰੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੇ ਹੋਏ ਦਿਖਾਈ ਦੇਵੇਗੀ। ਇਸ ਵਿਚਾਲੇ ਸਟਾਰ ਕਾਸਟ ਲਗਾਤਾਰ ਫਿਲਮ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਚੱਲਦੇ ਸੰਨੀ ਦਿਓਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਗਦਰ-2 ਦੀ ਐਡਵਾਂਸ ਬੁਕਿੰਗ 'ਚ ਧਮਾਲ ਮਚਾ ਰਹੀ ਹੈ। 'OMG 2' ਨੂੰ ਪਿੱਛੇ ਛੱਡ ਕੇ ਇਹ ਫਿਲਮ ਐਡਵਾਂਸ ਬੁਕਿੰਗ ਵਿੱਚ ਅੱਗੇ ਨਿਕਲ ਗਈ ਹੈ। ਇਸ ਦੌਰਾਨ ਹੁਣ ਇਸ ਦੀ ਪਹਿਲੇ ਦਿਨ ਦੀ ਐਡਵਾਂਸ ਬੁਕਿੰਗ ਦੀ ਅਪਡੇਟ ਸਾਹਮਣੇ ਆ ਗਈ ਹੈ। ਜਿਸ ਦੇ ਅੰਕੜੇ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਗਦਰ' ਦਾ 23 ਸਾਲ ਬਾਅਦ ਵੀ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਹਾਲ ਹੀ 'ਚ 'ਗਦਰ 2' ਦੀ ਐਡਵਾਂਸ ਬੁਕਿੰਗ ਅਪਡੇਟ ਸ਼ੇਅਰ ਕੀਤੀ ਹੈ, ਜਿਸ ਦੇ ਮੁਤਾਬਕ ਫਿਲਮ ਦੇ ਪਹਿਲੇ ਹੀ ਦਿਨ 30,000 ਟਿਕਟਾਂ ਵਿਕ ਚੁੱਕੀਆਂ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਫਿਲਮ ਪਰਦੇ ਉੱਪਰ ਜ਼ਬਰਦਸਤ ਕਮਾਈ ਕਰੇਗੀ।
ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਇਸ ਵਿਚਾਵੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ 'ਗਦਰ 2' 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਬਾਅਦ ਫਿਲਮ ਦਾ ਗੀਤ ਮੈਂ ਨਿਕਲਾ ਗੱਡੀ ਲੈ ਕੇ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਹੁਣ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।