Sunny Deol: ਸੰਨੀ ਦਿਓਲ ਡਿਸਲੈਕਸੀਆ ਤੋਂ ਪੀੜ੍ਹਤ! ਅਦਾਕਾਰ ਨੇ ਖੁਦ ਹੀ ਖੋਲ੍ਹੇ ਸਾਰੇ ਰਾਜ
Sunny Deol never reading scripts: ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਚਪਨ ਵਿੱਚ ਡਿਸਲੈਕਸੀਆ ਸਨ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ ਕਦੇ ਕੋਈ ਸਕ੍ਰਿਪਟ ਨਹੀਂ ਪੜ੍ਹੀ
Sunny Deol never reading scripts: ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਚਪਨ ਵਿੱਚ ਡਿਸਲੈਕਸੀਆ ਸਨ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ ਕਦੇ ਕੋਈ ਸਕ੍ਰਿਪਟ ਨਹੀਂ ਪੜ੍ਹੀ। ਪਿਛਲੇ ਚਾਰ ਦਹਾਕਿਆਂ ਤੋਂ ਇੰਡਸਟਰੀ 'ਚ ਐਕਟਿਵ ਸੰਨੀ ਨੇ ਕਿਹਾ ਕਿ ਉਹ ਹਮੇਸ਼ਾ ਬਿਰਤਾਂਤ ਰਾਹੀਂ ਆਪਣੇ ਸੀਨ ਤੇ ਡਾਇਲਾਗ ਤਿਆਰ ਕਰਨ ਨੂੰ ਤਰਜੀਹ ਦਿੰਦੇ ਹਨ।
ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਦਿੱਤੇ ਇੰਟਰਵਿਊ 'ਚ ਸੰਨੀ ਨੇ ਦੱਸਿਆ ਕਿ ਬਚਪਨ 'ਚ ਚੰਗੀ ਤਰ੍ਹਾਂ ਨਾਲ ਪੜ੍ਹਾਈ ਨਾ ਕਰਨ ਸਕਣ ਕਰਕੇ ਉਨ੍ਹਾਂ ਨੂੰ ਬਹੁਤ ਥੱਪੜ ਪੈਂਦੇ ਸੀ ਕਿਉਂਕਿ ਉਸ ਸਮੇਂ ਡਿਸਲੈਕਸੀਆ ਬਾਰੇ ਕੋਈ ਨਹੀਂ ਜਾਣਦਾ ਸੀ। ਸੰਨੀ ਨੇ ਕਿਹਾ ਕਿ ਡਿਸਲੈਕਸੀਆ ਹੋਣ ਕਰਕੇ ਉਹ ਜਨਤਕ ਭਾਸ਼ਣਾਂ ਦੌਰਾਨ ਘਬਰਾ ਜਾਂਦੇ ਹਨ। ਉਨ੍ਹਾਂ ਲਈ ਟੈਲੀਪ੍ਰੋਂਪਟਰ 'ਤੇ ਲਿਖਿਆ ਵੀ ਪੜ੍ਹਨਾ ਇੱਕ ਟਾਸਕ ਹੁੰਦਾ ਹੈ।
'ਆਪ ਕੀ ਅਦਾਲਤ' 'ਚ ਪਹੁੰਚੇ ਸੰਨੀ ਤੋਂ ਜਦੋਂ ਡਿਸਲੈਕਸੀਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਕਦੇ ਸਕ੍ਰਿਪਟ ਨਹੀਂ ਪੜ੍ਹੀ, ਕਿਉਂਕਿ ਮੈਂ ਪੜ੍ਹ ਨਹੀਂ ਸਕਦਾ। ਮੈਂ ਕਦੇ ਕੋਈ ਡਾਇਲਾਗ ਨਹੀਂ ਪੜ੍ਹਦਾ, ਮੈਂ ਸਿਰਫ ਆਪਣੇ ਕਿਰਦਾਰ ਨੂੰ ਮਹਿਸੂਸ ਕਰਦਾ ਹਾਂ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹਾਂ। ਜਦੋਂ ਵੀ ਕੋਈ ਨਿਰਦੇਸ਼ਕ ਮੈਨੂੰ ਸਕ੍ਰਿਪਟ ਦਿੰਦਾ ਹੈ, ਮੈਂ ਉਸ ਨੂੰ ਨਹੀਂ ਪੜ੍ਹਦਾ। ਮੈਂ ਅਕਸਰ ਉਸ ਤੋਂ ਕਹਾਣੀ ਸੁਣਾਉਣ ਦੀ ਮੰਗ ਕਰਦਾ ਹਾਂ। ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਉਹ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੇ ਹਨ ਤੇ ਫਿਰ ਮੈਂ ਇਸ ਨੂੰ ਆਪਣੇ ਅੰਦਾਜ਼ ਵਿੱਚ ਦੱਸਦਾ ਹਾਂ।
ਸੰਨੀ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਮਹੱਤਵਪੂਰਨ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਾਧਿਅਮ ਕੀ ਹੈ। ਮੇਰੇ ਲਈ, ਇਸ ਨੂੰ ਪੜ੍ਹ ਕੇ ਸੁਣਨ ਨਾਲੋਂ ਸੰਵਾਦ ਬੋਲਣਾ ਸੌਖਾ ਹੈ। ਫਿਰ ਮੇਰਾ ਮੰਨਣਾ ਹੈ ਕਿ ਸੰਵਾਦ ਨੂੰ ਸਿਰਫ਼ ਸੰਵਾਦ ਸਮਝ ਕੇ ਨਹੀਂ ਬੋਲਣਾ ਚਾਹੀਦਾ। ਇੱਕ ਨੂੰ ਇਸ ਤਰ੍ਹਾਂ ਬੋਲਣਾ ਚਾਹੀਦਾ ਹੈ ਕਿ ਦੂਜੇ ਵਿਅਕਤੀ ਨੂੰ ਨਿੱਜੀ ਮਹਿਸੂਸ ਹੋਵੇ।
ਇਨ੍ਹੀਂ ਦਿਨੀਂ ਸੰਨੀ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਦਰ-2' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਇਹ ਹਾਲ ਹੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਹਿੰਦੀ ਫ਼ਿਲਮ ਬਣ ਗਈ ਹੈ। ਆਪਣੇ 5ਵੇਂ ਹਫਤੇ 'ਚ ਚੱਲ ਰਹੀ ਫਿਲਮ ਨੇ ਐਤਵਾਰ ਨੂੰ 1.60 ਕਰੋੜ ਰੁਪਏ ਕਮਾ ਲਏ ਹਨ। 31 ਦਿਨਾਂ 'ਚ ਇਸ ਦਾ ਕੁਲ ਕਲੈਕਸ਼ਨ 513.85 ਕਰੋੜ ਰੁਪਏ ਰਿਹਾ ਹੈ।