ਮੁੰਬਈ: ਸਨੀ ਦਿਓਲ ਆਪਣੀ ਨਵੀਂ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਜ਼ਰੀਏ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਇਹ ਫਿਲਮ ਪਹਿਲਾਂ 15 ਅਗਸਤ, 2018 ਨੂੰ ਰਿਲੀਜ਼ ਹੋਣੀ ਸੀ ਜਦਕਿ ਹੁਣ ਇਹ ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।


ਇਸ ਤੋਂ ਬਾਅਦ ਸਨੀ ਦਿਓਲ ਆਪਣੀਆਂ ਦੋ ਰੁਕੀਆਂ ਹੋਈਆਂ ਫਿਲਮਾਂ 'ਭਈਆ ਜੀ ਸੁਪਰਹਿੱਟ' ਤੇ 'ਮੁਹੱਲਾ ਅੱਸੀ' ਨੂੰ ਰਿਲੀਜ਼ ਕਰਨਗੇ। ਕੁਝ ਦੇਰ ਪਹਿਲਾਂ ਹੀ 'ਭਈਆ ਜੀ ਸੁਪਰਹਿੱਟ' ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਫਿਲਮ ਦਾ ਪੋਸਟਰ ਕਾਫੀ ਜ਼ਬਰਦਸਤ ਲੱਗ ਰਿਹਾ ਹੈ।


ਪਹਿਲੀ ਲੁੱਕ 'ਚ ਹੀ ਸਨੀ ਦਿਓਲ ਬੜੇ ਧੱਕੜ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਫਿਲਮ ਦੀਆਂ ਦੋਵੇਂ ਅਭਿਨੇਤਰੀਆਂ ਪ੍ਰਿਟੀ ਜ਼ਿੰਟਾ ਤੇ ਆਮੀਸ਼ਾ ਪਟੇਲ ਵੀ ਇਸ ਪੋਸਟਰ 'ਚ ਦਿਖਾਈ ਦੇ ਰਹੀਆਂ ਹਨ।


ਫਿਲਮ ਦੇ ਪਹਿਲੇ ਲੁੱਕ ਦੇ ਨਾਲ ਹੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਫਿਲਮ ਇਸ ਸਾਲ ਦੁਸਹਿਰੇ ਮੌਕੇ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਨੀਰਜ ਪਾਠਕ ਨੇ ਕੀਤਾ ਹੈ। ਫਿਲਮ 'ਚ ਬ੍ਰਜੇਂਦਰ ਕਾਲਾ, ਜੈਦੀਪ ਅਹਿਲਾਵਤ, ਮੁਕੁਲ ਦੇਵ, ਪੰਕਜ ਤ੍ਰਿਪਾਠੀ ਤੇ ਪੰਕਜ ਝਾਅ ਵੀ ਨਜ਼ਰ ਆਉਣਗੇ।


ਇਸ ਫਿਲਮ 'ਚ ਸਨੀ ਦਿਓਲ ਨੇ ਇੱਕ ਅਜਿਹੇ ਗੈਂਗਸਟਰ ਦੀ ਭੂਮਿਕਾ ਅਦਾ ਕੀਤੀ ਹੈ ਜੋ ਅਭਿਨੇਤਾ ਬਣਨ ਦਾ ਸੁਫਨਾ ਦੇਖਦਾ ਹੈ। ਸਨੀ ਦਿਓਲ ਫਿਲਮ 'ਚ ਡਬਲ ਰੋਲ 'ਚ ਦਿਖਾਈ ਦੇਣਗੇ ਤੇ ਪ੍ਰੀਟੀ ਜ਼ਿੰਟਾ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ।