ਨਵੀਂ ਦਿੱਲੀ: ਸਨੀ ਲਿਓਨੀ ਤੇ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਵੀ ਹੁਣ ਮੁਸ਼ਕਲਾਂ 'ਚ ਫਸਦੀ ਨਜ਼ਰ ਆ ਰਹੀ ਹੈ। ਫਿਲਮ ਦੇ ਪ੍ਰੋਡਿਊਸਰਾਂ ਨੂੰ ਦਿੱਲੀ ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਕੁਝ ਹੀ ਦਿਨਾਂ ਪਹਿਲਾਂ ਫਿਲਮ ਦਾ ਗਾਣਾ ਰਿਲੀਜ਼ ਕੀਤਾ ਗਿਆ ਸੀ ਜਿਸ 'ਚ 'ਬਾਰਬੀ' ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਉਹ ਵੀ ਮੈਟਲ ਇੰਕ ਦੀ ਇਜ਼ਾਜਤ ਲਏ ਬਿਨਾ। ਮੈਟਲ ਇੰਕ ਟ੍ਰੇਡਮਾਰਕ ਬਾਰਬੀ ਦੀਆਂ ਗੁੱਡੀਆ ਬਣਾਉਂਦੇ ਹਨ। ਜਸਟਿਸ ਰਾਜੀਵ ਸਹਾਏ ਦੀ ਬੈਂਚ ਨੇ ਕੰਪਨੀ ਤੇ ਫਿਲਮ ਬਣਾਉਣ ਵਾਲਿਆਂ ਨੂੰ ਮਾਮਲਾ ਆਪਸ 'ਚ ਹੱਲ ਕਰਨ ਦੀ ਗੱਲ ਆਖੀ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨ ਨੂੰ ਨੋਟਿਸ ਮੰਨਿਆ ਜਾਵੇ। ਪਟੀਸ਼ਨ ਪਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਗਾਣੇ 'ਚੋਂ ਬਾਰਬੀ ਸ਼ਬਦ ਹਟਾਇਆ ਜਾਵੇ। ਇਹ ਉਨ੍ਹਾਂ ਦਾ ਟ੍ਰੇਡਮਾਰਕ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਚੰਗਾ ਨਹੀ ਹੋਵੇਗਾ।

ਕੁਝ ਦਿਨ ਪਹਿਲਾਂ ਹੀ ਸਨੀ ਲਿਓਨੀ ਤੇ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦਾ ਗਾਨਾ 'ਬਾਰਬੀ ਗਰਲ' ਰਿਲੀਜ਼ ਕੀਤਾ ਸੀ। ਪਟੀਸ਼ਨ ਪਾਉਣ ਵਾਲੀ ਕੰਪਨੀ ਨੇ ਕਿਹਾ ਕਿ ਸਨੀ ਲਿਓਨੀ ਨੂੰ ਐਡਲਟ ਫਿਲਮਾਂ ਲਈ ਜਾਣਿਆ ਜਾਂਦਾ ਹੈ। ਇਸ ਲਈ ਇਹ ਗਾਣਾ ਬੱਚਿਆਂ ਮੁਤਾਬਕ ਠੀਕ ਨਹੀਂ ਹੈ। ਅਪੀਲ 'ਚ ਕਿਹਾ ਗਿਆ ਹੈ ਕਿ ਇਸ ਨਾਲ 'ਬਾਰਬੀ' ਦੀ ਇਮੇਜ 'ਤੇ ਮਾੜਾ ਅਸਰ ਪਵੇਗਾ। ਅਰਬਾਜ਼ ਤੇ ਸਨੀ ਲਿਓਨ ਦੀ ਇਹ ਫਿਲਮ ਇਕ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।