(Source: ECI/ABP News)
10,000 ਪ੍ਰਵਾਸੀ ਮਜ਼ਦੂਰਾਂ ਨੂੰ ਰੋਟੀ ਖੁਆਉਣ ਲਈ Sunny Leone ਨੇ PETA ਨਾਲ ਮਿਲਾਇਆ ਹੱਥ
ਸੰਨੀ ਨੇ ਕਿਹਾ, “ਮੈਨੂੰ PETA ਇੰਡੀਆ ਨਾਲ ਦੁਬਾਰਾ ਜੁੜ ਕੇ ਖੁਸ਼ੀ ਹੋ ਰਹੀ ਹੈ। ਇਸ ਵਾਰ ਅਸੀਂ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਪ੍ਰੋਟੀਨ ਨਾਲ ਭਰੇ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਵਾਂਗੇ ਨਾਲ ਹੀ ਹਰ ਲੋੜੀਂਦਾ ਸਾਮਾਨ ਪ੍ਰੋਵਾਈਡ ਕਰਵਾਵਾਂਗੇ।"
![10,000 ਪ੍ਰਵਾਸੀ ਮਜ਼ਦੂਰਾਂ ਨੂੰ ਰੋਟੀ ਖੁਆਉਣ ਲਈ Sunny Leone ਨੇ PETA ਨਾਲ ਮਿਲਾਇਆ ਹੱਥ Sunny Leone joins hands with PETA to feed 10,000 migrant workers 10,000 ਪ੍ਰਵਾਸੀ ਮਜ਼ਦੂਰਾਂ ਨੂੰ ਰੋਟੀ ਖੁਆਉਣ ਲਈ Sunny Leone ਨੇ PETA ਨਾਲ ਮਿਲਾਇਆ ਹੱਥ](https://feeds.abplive.com/onecms/images/uploaded-images/2021/05/06/8340669a91a93cce6751b809d8b8c610_original.jpg?impolicy=abp_cdn&imwidth=1200&height=675)
ਮੁੰਬਈ: ਅਦਾਕਾਰਾ ਸੰਨੀ ਲਿਓਨੀ ਨੇ ਦਿੱਲੀ ਵਿੱਚ 10,000 ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਖੁਆਉਣ ਲਈ PETA ਜਾਨੀ People for the Ethical Treatment of Animals ਨਾਲ ਹੱਥ ਮਿਲਾਇਆ ਹੈ। ਇਸ ਫ਼ੂਡ ਕਿੱਟ ਵਿੱਚ ਖਾਣੇ ਦੇ ਨਾਲ ਫਰੂਟਸ ਵੀ ਸ਼ਾਮਲ ਹੋਣਗੇ।
ਇਸ ਮੁਹਿੰਮ ਬਾਰੇ ਗੱਲ ਕਰਦਿਆਂ ਸਨੀ ਲਿਓਨੀ ਨੇ ਕਿਹਾ- "ਅਸੀਂ ਇੱਕ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਾਂ, ਪਰ ਏਕਤਾ ਤੇ ਹਮਦਰਦੀ ਨਾਲ ਅਸੀਂ ਇਸ ਤੋਂ ਅੱਗੇ ਨਿਕਲਾਂਗੇ। ਸੰਨੀ ਨੂੰ ਸਾਲ 2016 ਵਿੱਚ PETA ਇੰਡੀਆ ਦਾ ਪਰਸਨ ਆਫ਼ ਦ ਈਅਰ ਦਾ ਨਾਮ ਦਿੱਤਾ ਗਿਆ ਸੀ।
ਸੰਨੀ ਨੇ ਕਿਹਾ, “ਮੈਨੂੰ PETA ਇੰਡੀਆ ਨਾਲ ਦੁਬਾਰਾ ਜੁੜ ਕੇ ਖੁਸ਼ੀ ਹੋ ਰਹੀ ਹੈ। ਇਸ ਵਾਰ ਅਸੀਂ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਪ੍ਰੋਟੀਨ ਨਾਲ ਭਰੇ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਵਾਂਗੇ ਨਾਲ ਹੀ ਹਰ ਲੋੜੀਂਦਾ ਸਾਮਾਨ ਪ੍ਰੋਵਾਈਡ ਕਰਵਾਵਾਂਗੇ।"
ਇਸ ਮੁਸ਼ਕਲ ਸਮੇਂ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਚਿਹਰੇ ਲੋੜਵੰਦਾਂ ਲਈ ਅੱਗੇ ਆਏ ਹਨ। ਸੋਨੂੰ ਸੂਦ ਤਾਂ ਲਗਾਤਾਰ ਹੀ ਜ਼ਰੂਰਤਮੰਦਾਂ ਦੀ ਮਦਦ ਵਿੱਚ ਜੁਟੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਅਜੇ ਦੇਵਗਨ ਨੇ ਮੁੰਬਈ ਵਿੱਚ ਇੱਕ ਕੋਵਿਡ-19 ਹਸਪਤਾਲ ਬਣਾਉਣ ਵਿੱਚ BMC ਦੀ ਮਦਦ ਕੀਤੀ। ਦੂਜੇ ਪਾਸੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫੰਡ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)