KGF 2 On OTT: ਹੁਣ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਯਸ਼ ਦੀ ਬਲਾਕਬਸਟਰ ਫਿਲਮ KGF 2, ਬਸ ਕਰਨਾ ਪਵੇਗਾ ਇਹ ਕੰਮ
KGF 2 ਦੀ OTT ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਐਮਜ਼ੋਨ ਨੇ ਐਲਾਨ ਕੀਤਾ ਹੈ ਕਿ ਲੋਕ ਹੁਣ ਕਿਰਾਇਆ ਦੇ ਕੇ KGF 2 ਦੇਖ ਸਕਦੇ ਹਨ। ਇਸ ਦੇ ਲਈ ਪ੍ਰਾਈਮ ਵੀਡੀਓ ਦਾ ਸਬਸਕ੍ਰਾਈਬਰ ਹੋਣਾ ਜ਼ਰੂਰੀ ਨਹੀਂ ਹੈ।
KGF 2 On OTT: ਸਾਊਥ ਸੁਪਰਸਟਾਰ ਯਸ਼ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ KGF 2 ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡੇ ਹਨ। ਇਕੱਲੇ ਫਿਲਮ ਦੇ ਹਿੰਦੀ ਵਰਜਨ ਨੇ 400 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ, ਜਦੋਂ ਕਿ ਫਿਲਮ ਦਾ ਵਰਲਡ ਵਾਈਡ ਕਲੈਕਸ਼ਨ1000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਫਿਲਮ ਅਜੇ ਵੀ ਕੁਝ ਸਕਰੀਨਾਂ 'ਤੇ ਚੱਲ ਰਹੀ ਹੈ, ਪਰ ਜੇਕਰ ਤੁਸੀਂ ਇਸ ਨੂੰ ਘਰ ਬੈਠੇ ਦੇਖਣਾ ਚਾਹੁੰਦੇ ਹੋ, ਤਾਂ ਇਹ ਵੀ ਹੁਣ ਸੰਭਵ ਹੈ।
ਅਸਲ ਵਿੱਚ ਐਮਜ਼ੋਨ ਪ੍ਰਾਈਮ ਵੀਡੀਓ ਉਨ੍ਹਾਂ ਲੋਕਾਂ ਲਈ KGF 2 ਦੀ ਜਲਦੀ ਪਹੁੰਚ ਲਿਆਇਆ ਹੈ ਜੋ OTT 'ਤੇ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੇ ਤਹਿਤ ਤੁਸੀਂ 199 ਰੁਪਏ ਦਾ ਭੁਗਤਾਨ ਕਰਕੇ ਪ੍ਰਾਈਮ ਵੀਡੀਓ 'ਤੇ KGF 2 ਦੇਖ ਸਕਦੇ ਹੋ। ਇਸਦੇ ਲਈ ਤੁਹਾਨੂੰ ਪ੍ਰਾਈਮ ਵੀਡੀਓ ਸਬਸਕ੍ਰਾਈਬਰ ਹੋਣ ਦੀ ਵੀ ਲੋੜ ਨਹੀਂ ਹੈ। ਕੋਈ ਵੀ ਵਿਅਕਤੀ ਕਿਰਾਇਆ ਦੇ ਕੇ ਫਿਲਮ ਦੇਖ ਸਕਦਾ ਹੈ।
ਇਹ ਫਿਲਮ ਐਮਜ਼ੌਨ ਪ੍ਰਾਈਮ ਵੀਡੀਓ 'ਤੇ SD ਵਿੱਚ ਪੰਜ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ। KGF: ਚੈਪਟਰ 2 ਤੋਂ ਇਲਾਵਾ ਫੈਨਸ ਕਿਰਾਏ 'ਤੇ ਨਵੀਆਂ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮਾਂ ਦੇ ਨਾਲ-ਨਾਲ ਦੁਨੀਆ ਭਰ ਦੀਆਂ ਪ੍ਰਸਿੱਧ ਫਿਲਮਾਂ ਦੀ ਚੋਣ ਕਰ ਸਕਦੇ ਹਨ। ਕੁਝ ਦਿਨ ਪਹਿਲਾਂ, ਐਮਜ਼ੌਨ ਵਲੋਂ ਦੱਸਿਆ ਗਿਆ ਸੀ ਕਿ ਫਿਲਮ ਬਾਰੇ ਜਲਦੀ ਹੀ ਅਪਡੇਟ ਦਿੱਤੀ ਜਾਵੇਗੀ।
ਦੱਸ ਦਈਏ ਕਿ KGF 2 ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਇਸ ਫਿਲਮ 'ਚ ਯਸ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਸੰਜੇ ਦੱਤ, ਰਵੀਨਾ ਟੰਡਨ, ਸ਼੍ਰੀਨਿਧੀ ਸ਼ੈੱਟੀ, ਅਰਚਨਾ ਜੋਇਸ ਅਤੇ ਪ੍ਰਕਾਸ਼ ਰਾਜ ਨਜ਼ਰ ਆ ਚੁੱਕੇ ਹਨ। ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਆਲੋਚਕਾਂ ਨੇ ਵੀ ਇਸ ਫਿਲਮ ਦੀ ਖੂਬ ਤਾਰੀਫ ਕੀਤੀ। ਸਿਨੇਮਾਘਰਾਂ 'ਚ ਇੱਕ ਮਹੀਨੇ ਬਾਅਦ ਵੀ ਫਿਲਮ ਕਾਫੀ ਕਮਾਈ ਕਰ ਰਹੀ ਹੈ। ਇਸ ਨੇ 5ਵੇਂ ਹਫ਼ਤੇ ਦੀ ਵੀ ਚੰਗੀ ਸ਼ੁਰੂਆਤ ਕੀਤੀ ਹੈ। ਪੰਜਵੇਂ ਹਫਤੇ 'ਚ ਇਸ ਨੇ ਸ਼ੁੱਕਰਵਾਰ ਨੂੰ 1.23 ਕਰੋੜ ਰੁਪਏ, ਸ਼ਨੀਵਾਰ ਨੂੰ 2.14 ਕਰੋੜ ਰੁਪਏ ਅਤੇ ਐਤਵਾਰ ਨੂੰ 2.98 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਦੇ ਹਿੰਦੀ ਸੰਸਕਰਣ ਦੀ ਕੁੱਲ ਕਮਾਈ ਹੁਣ 427.05 ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ: Netflix ਲਿਆ ਸਕਦਾ ਹੈ ਇਹ ਸ਼ਾਨਦਾਰ ਫੀਚਰ, ਮਿਲੇਗਾ ਮਨੋਰੰਜਨ ਦਾ ਨਵਾਂ ਡੋਜ਼