ਨਵੀਂ ਦਿੱਲੀ: ਥਿਏਟਰਾਂ ਵਿੱਚ ਫ਼ਿਲਮ ਵਿਖਾਉਣ ਤੋਂ ਪਹਿਲਾਂ ਰਾਸ਼ਟਰ ਗਾਣ ਵਜਾਉਣਾ ਜ਼ਰੂਰੀ ਨਹੀਂ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਛ ਸੋਧ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਹੀ ਥੀਏਟਰਾਂ ਵਿੱਚ ਫ਼ਿਲਮ ਤੋਂ ਪਹਿਲਾਂ ਇਹ ਵਜਾਉਣ ਦਾ ਹੁਕਮ ਦਿੱਤਾ ਸੀ ਪਰ ਪਿਛਲੀ ਸੁਣਵਾਈ ਵਿੱਚ ਕੋਰਟ ਨੇ ਹੀ ਕਿਹਾ ਸੀ ਕਿ ਦੇਸ਼ ਭਗਤੀ ਕੋਰਟ ਦੇ ਹੁਕਮ ਨਾਲ ਨਹੀਂ ਥੋਪੀ ਜਾ ਸਕਦੀ।


ਸੁਪਰੀਮ ਕੋਰਟ ਦੀ ਇਸ ਟਿੱਪਣੀ 'ਤੇ ਸਰਕਾਰ ਨੇ ਕਿਹਾ ਸੀ ਕਿ ਇਸ ਮਾਮਲੇ 'ਤੇ ਵਿਚਾਰ ਕਰਨ ਲਈ ਕਮੇਟੀ ਬਣਾਈ ਹੈ। ਇਸ ਦੀ ਰਿਪੋਰਟ ਆਉਣ ਤੱਕ ਜੇਕਰ ਕੋਰਟ ਚਾਹੁੰਦਾ ਹੈ ਤਾਂ ਇਹ ਰੋਕ ਦੇਵੇ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਾਖਲ ਆਪਣੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਸਰਕਾਰ ਨੇ ਕਈ ਮੰਤਰਾਲਿਆਂ ਦੀ ਕਮੇਟੀ ਬਣਾਈ ਹੈ।

ਇਸ ਕਮੇਟੀ ਦਾ ਗਠਨ 5 ਦਸੰਬਰ ਨੂੰ ਕੀਤਾ ਗਿਆ ਸੀ। ਇਹ ਕਮੇਟੀ ਛੇ ਮਹੀਨੇ ਵਿੱਚ ਆਪਣੀ ਰਾਏ ਰੱਖੇਗੀ। ਉਸ ਵੇਲੇ ਤੱਕ ਇਸ ਨੂੰ ਰੋਕਿਆ ਜਾ ਸਕਦਾ ਹੈ। 23 ਅਕਤੂਬਰ, 2017 ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਥੀਏਟਰਾਂ ਤੇ ਹੋਰ ਥਾਵਾਂ 'ਤੇ ਰਾਸ਼ਟਰ ਗਾਣ ਵਜਾਇਆ ਜਾਵੇ।